ਘਰੇਲੂ ਹਿੰਸਾ ਦੇ ਦਰਦ ਨੂੰ ਬਿਆਨ ਕਰਦੀ ਦਿਵਿਆ ਦੱਤਾ ਸਟਾਰਰ ‘The Relationship Manager’ ਲਘੂ ਫ਼ਿਲਮ ਛੂਹ ਰਹੀ ਹੈ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

written by Lajwinder kaur | July 19, 2020

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਦਿਵਿਆ ਦੱਤਾ ਇਕ ਅਜਿਹੀ ਅਭਿਨੇਤਰੀ ਹੈ ਜਿਸ ਨੇ ਹਮੇਸ਼ਾ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ । ਭਾਵੇਂ ਉਹ ਫ਼ਿਲਮ ਬਾਲੀਵੁੱਡ ਦੀ ਹੋਵੇ ਜਾਂ ਫਿਰ ਪੰਜਾਬੀ ਫ਼ਿਲਮ ਹੋਵੇ ।  ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਸਹਿਯੋਗੀ ਭੂਮਿਕਾਵਾਂ ਵੀ ਕਿਸੇ ਵੀ ਫ਼ਿਲਮ ਦੀ ਸਫਲਤਾ ਦਾ ਇੱਕ ਅਨਿੱਖੜਵਾਂ ਹਿੱਸਾ ਹੁੰਦੀਆਂ ਹਨ । ਉਹ ਇੱਕ ਲਘੂ ਫ਼ਿਲਮ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ  'ਦ ਰਿਲੇਸ਼ਨਸ਼ਿਪ ਮੈਨੇਜਰ' ਟਾਈਟਲ ਹੇਠ ਬਹੁਤ ਹੀ ਸ਼ਾਨਦਾਰ ਲਘੂ ਫ਼ਿਲਮ ਲੈ ਕੇ ਆਏ ਨੇ ।   ਇਸ ਫ਼ਿਲਮ ‘ਚ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਘਰੇਲੂ ਹਿੰਸਾ ਦਾ ਦਰਦ ਸਹਿ ਰਹੀ ਔਰਤ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ । ਇਸ ਫ਼ਿਲਮ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਸ਼ਵ ਤਾਲਾਬੰਦੀ ਵਿੱਚ ਸੀ, ਕੁਝ ਔਰਤਾਂ ਆਪਣੇ ਅੰਦਰ ਦੇ ਦਰਦ ਵਿੱਚ ਬੰਦ ਸਨ । ਇਸ ਫ਼ਿਲਮ ‘ਚ ਦਿਵਿਆ ਦੱਤਾ ਦਾ ਸਾਥ ਦੇ ਰਹੇ ਨੇ ਅਨੂਪ ਸੋਨੀ, ਜੂਹੀ ਬੱਬਰ ਸੋਨੀ, ਅਨੁਪਮ ਖੇਰ ਅਤੇ ਸਨਾ ਖ਼ਾਨ । Falguni Thakore ਵੱਲੋਂ ਇਸ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ ਤੇ ਡਾਇਰੈਕਟ ਕੀਤੀ ਗਈ ਹੈ । LargeShortFilms ਦੇ ਯੂਟਿਊਬ ਚੈਨਲ ਉੱਤੇ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ । ਦਰਸ਼ਕਾਂ ਵੱਲੋਂ ਇਸ ਲਘੂ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।  

0 Comments
0

You may also like