ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਸਿੱਕਿਆਂ ਦੇ ਹੇਠਾਂ ਇਸ ਤਰ੍ਹਾਂ ਦੇ ਨਿਸ਼ਾਨ ਕਿਉਂ ਹੁੰਦੇ ਹਨ ! ਨਹੀਂ ਜਾਣਦੇ ਤਾਂ ਜਾਣ ਲਵੋ

written by Rupinder Kaler | May 27, 2021

ਭਾਰਤ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਅਸੀਂ ਸਿੱਕਿਆਂ ਤੇ ਨੋਟਾਂ ਨਾਲ ਲੈਣ ਦੇਣ ਕਰਦੇ ਆ ਰਹੇ ਹਾਂ । ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਡਿਜੀਟਲ ਲੈਣ ਦੇਣ ਦਾ ਵੀ ਚਲਨ ਵਧਿਆ ਹੈ । ਪਰ ਹਾਲੇ ਵੀ ਬਹੁਤ ਵੱਡਾ ਤਬਕਾ ਹੈ ਜਿਹੜਾ ਕੈਸ਼ ਵਿੱਚ ਹੀ ਲੈਣ ਦੇਣ ਪਸੰਦ ਕਰਦਾ ਹੈ । ਸਾਡੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਵਿੱਚ 2000, 500, 200, 100, 50, 20, 10, 5, 2, 1 ਰੁਪਏ ਦੇ ਨੋਟ ਪ੍ਰਚਲਿਤ ਹਨ ਪਰ ਇਸ ਤੋਂ ਇਲਾਵਾ ਭਾਰਤ ਵਿੱਚ 1, 2, 5, 10, 20 ਰੁਪਏ ਦੇ ਸਿੱਕੇ ਵੀ ਪ੍ਰਚਲਿਤ ਹਨ ।

 

ਹੋਰ ਪੜ੍ਹੋ :

ਸੰਜੇ ਦੱਤ ਗੋਲਡਨ ਵੀਜਾ ਪਾਉਣ ਵਾਲੇ ਪਹਿਲੇ ਭਾਰਤੀ ਅਦਾਕਾਰ ਬਣੇ, ਮਿਲਣਗੇ ਕਈ ਫਾਇਦੇ

 

ਅਸੀਂ ਕਈ ਵਾਰ ਸਿੱਕਿਆਂ ਨਾਲ ਵੀ ਲੈਣ ਦੇਣ ਕਰਦੇ ਹਾਂ । ਪਰ ਕੀ ਤੁਸੀਂ ਸਿੱਕਿਆਂ ਵੱਲ ਗੌਰ ਕੀਤਾ ਹੈ, ਸਿੱਕਿਆਂ ’ਤੇ ਇੱਕ ਖ਼ਾਸ ਨਿਸ਼ਾਨ ਹੁੰਦਾ ਹੈ । ਜੇਕਰ ਤੁਹਾਡੇ ਕੋਲ ਕੋਈ ਸਿੱਕਾ ਹੈ ਤਾਂ ਉਸ ਨੂੰ ਧਿਆਨ ਨਾਲ ਦੇਖੋ । ਹਰ ਸਿੱਕੇ ’ਤੇ ਉਸ ਦੇ ਪ੍ਰੋਡਕਸ਼ਨ ਦਾ ਸਾਲ ਉਕਰਿਆ ਹੁੰਦਾ ਹੈ । । ਇਸ ਦੇ ਥੱਲੇ ਡਾਟ, ਸਟਾਰ ਜਾਂ ਫਿਰ ਡਾਈਮੰਡ ਵਰਗਾ ਨਿਸ਼ਾਨ ਹੁੰਦਾ ਹੈ । ਕੀ ਤੁਸੀਂ ਜਾਣਦੇ ਹੋ ਇਸ ਦਾ ਕੀ ਮਤਲਬ ਹੁੰਦਾ ਹੈ । ਚੱਲੋ ਅੱਜ ਤੁਹਾਨੂੰ ਇਸ ਨਿਸ਼ਾਨ ਬਾਰੇ ਦੱਸਦੇ ਹਾਂ ।

ਦਰਅਸਲ ਕਿਸੇ ਸਿੱਕੇ ਦੇ ਈਅਰ ਆਫ਼ ਪ੍ਰੋਡਕਸ਼ਨ ਦੇ ਠੀਕ ਥੱਲੇ ਵੱਖ ਵੱਖ ਚਿੰਨ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਦੇਸ਼ ਦੇ ਕਿਸ ਸ਼ਹਿਰ ਵਿੱਚ ਬਣਿਆ ਹੈ ।ਜੀ ਹਾਂ ਇਹਨਾਂ ਨਿਸ਼ਾਨਾਂ ਦੀ ਪਹਿਚਾਣ ਮਿੰਟ ਨਾਲ ਹੁੰਦੀ ਹੈ । ਮਿੰਟ ਦਾ ਮਤਲਬ ਜਿੱਥੇ ਸਿੱਕੇ ਬਣਾਏ ਜਾਂਦੇ ਹਨ । ਭਾਰਤ ਦੇ ਚਾਰ ਸ਼ਹਿਰਾਂ ਵਿੱਚ ਸਿੱਕੇ ਬਣਾਏ ਜਾਂਦੇ ਹਨ । ਇਹਨਾਂ ਸ਼ਹਿਰਾਂ ਵਿੱਚ ਕੋਲਕਾਤਾ, ਹੈਦਰਾਬਾਦ, ਮੁੰਬਈ ਅਤੇ ਨੋਇਡਾ ਸ਼ਾਮਿਲ ਹੈ ।

ਕੋਲਕਾਤਾ ਮਿੰਟ ਦੇਸ਼ ਦਾ ਸਭ ਤੋਂ ਪੁਰਾਣਾ ਮਿੰਟ ਹੈ । ਕੋਲਕਾਤਾ ਮਿੰਟ ਵਿੱਚ ਬਣੇ ਸਿੱਕਿਆਂ ਤੇ ਕੋਈ ਨਿਸ਼ਾਨ ਨਹੀਂ ਹੁੰਦਾ । ਮੁੰਬਈ ਵਿੱਚ ਬਣੇ ਸਿੱਕਿਆਂ ਤੇ ਡਾਈਮੰਡ ਦਾ ਨਿਸ਼ਾਨ ਹੁੰਦਾ ਹੈ । ਇਸ ਤੋਂ ਇਲਾਵਾ ਐੱਮ ਜਾਂ ਬੀ ਵੀ ਉੇਕਰਿਆ ਹੁੰਦਾ ਹੈ । ਹੈਦਰਾਬਾਦ ਵਿੱਚ ਬਣੇ ਸਿੱਕਿਆ ਤੇ ਸਟਾਰ ਹੁੰਦਾ ਹੈ । ਜਦੋਂ ਕਿ ਨੋਇਡਾ ਵਿੱਚ ਬਣੇ ਸਿੱਕਿਆਂ ਤੇ ਡਾਟ ਦਾ ਨਿਸ਼ਾਨ ਹੁੰਦਾ ਹੈ ।

You may also like