ਸੰਜੇ ਦੱਤ ਗੋਲਡਨ ਵੀਜਾ ਪਾਉਣ ਵਾਲੇ ਪਹਿਲੇ ਭਾਰਤੀ ਅਦਾਕਾਰ ਬਣੇ, ਮਿਲਣਗੇ ਕਈ ਫਾਇਦੇ

written by Shaminder | May 27, 2021

ਸੰਜੇ ਦੱਤ ਨੂੰ ਯੂਏਈ ਦਾ ਗੋਲਡਨ ਵੀਜ਼ਾ ਮਿਲ ਗਿਆ ਹੈ।ਇਸ ਦੀ ਜਾਣਕਾਰੀ ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ ।ਇਸਦੇ ਨਾਲ ਹੀ ਉਨ੍ਹਾਂ ਨੇ ਯੂਏਈ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਹੈ । ਦੱਸ ਦਈਏ ਕਿ ਸੰਜੇ ਦੱਤ ਇਹ ਵੀਜ਼ਾ ਪਾਉਣ ਵਾਲੇ ਪਹਿਲੇ ਭਾਰਤੀ ਕਲਾਕਾਰ ਹਨ ਜਿਨ੍ਹਾਂ ਨੂੰ ਇਹ ਵੀਜ਼ਾ ਮਿਲਿਆ ਹੈ ।

sanjay dutt Image From sanjay Dutt's Instagram

ਹੋਰ ਪੜ੍ਹੋ : ਸੱਭਿਆਚਾਰ ਤੇ ਭਾਸ਼ਾ ਨੂੰ ਬਚਾਉਣ ਲਈ ਜਸਬੀਰ ਜੱਸੀ ਨੇ ਸਰਕਾਰ ਨੂੰ ਕੀਤੀ ਇਹ ਅਪੀਲ 

Sanjay Dutt Image From sanjay Dutt's Instagram

ਇਸ ਨੂੰ ਲੈ ਕੇ ਸੰਜੇ ਦੱਤ ਕਾਫੀ ਖੁਸ਼ ਵੀ ਹਨ ।ਦੱਸ ਦਈਏ ਕਿ ਟੈਲੇਂਟਡ ਲੋਕਾਂ ਨੂੰ ਯੂਏਈ ‘ਚ ਵਸਾਉਣ
ਅਤੇ ਉਨ੍ਹਾਂ ਦੇ ਹੁਨਰ ਦਾ ਲਾਭ ਉਠਾਉਣ ਲਈ ਇਹ ਵੀਜ਼ਾ ਦਿੱਤਾ ਜਾਂਦਾ ਹੈ ।

Sanjay Dutt Image From sanjay Dutt's Instagram

ਸੰਜੇ ਨੇ ਦੋ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਇਕ ਵਿਚ ਉਹ ਅਪਣਾ ਪਾਸਪੋਰਟ ਕੈਮਰੇ ਵੱਲ ਦਿਖਾ ਰਹੇ ਹਨ। ਚਿੱਤਰ ਵਿਚ ਸੰਜੇ ਮੇਜਰ ਜਨਰਲ ਮੁਹੰਮਦ ਅਲ ਮਰੀ ਦੇ ਨਾਲ ਹਨ। ਜੋ ਦੁਬਈ ਵਿਚ ਜਰਨਲ ਡਾਇਰੈਕਟ੍ਰੇਟ ਆਫ ਰੇਜ਼ੀਡੈਂਸੀ ਐਂਡ ਫੋਰੇਨ ਅਫੇਅਰਸ ਦੇ ਡਾਇਰੇਕਟਰ ਜਨਰਲ ਹਨ।

 

View this post on Instagram

 

A post shared by Sanjay Dutt (@duttsanjay)


ਸੰਜੇ ਨੇ ਤਸਵੀਰਾਂ ਦੇ ਨਾਲ ਲਿਖਿਆ- ਮੇਜਰ ਜਨਰਲ ਮੁਹੰਮਦ ਅਲ ਮਾਰੀ ਦੀ ਮੌਜੂਦਗੀ ਵਿਚ ਗੋਲਡਨ ਵੀਜ਼ਾ ਪਾ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਇਸ ਮਾਣ ਲਈ ਉਨ੍ਹਾਂ ਦੇ ਨਾਲ ਯੂਏਈ ਸਰਕਾਰ ਦਾ ਧੰਨਵਾਦੀ ਹਾਂ।

0 Comments
0

You may also like