ਇਸ ਪੁਰਾਣੀ ਤਸਵੀਰ ‘ਚ ਪੰਜਾਬੀ ਸੂਟ ‘ਚ ਨਜ਼ਰ ਆ ਰਹੀ ਟੀਵੀ ਤੇ ਬਾਲੀਵੁੱਡ ਅਦਾਕਾਰਾ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਪਰਿਵਾਰ ਨਾਲ ਰੱਖਦੀ ਹੈ ਸੰਬੰਧ

written by Lajwinder kaur | September 01, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਖ਼ਾਸ ਕਰਕੇ ਮਾਇਆ ਨਗਰੀ ਦੇ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ । ਜੀ ਹਾਂ ਅੱਜ ਜੋ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਵੀ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦੀ ਹੈ। ਜਿਸ ਨੇ ਬਾਅਦ ‘ਚ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ।

inside image of maindra bedi-min image source- instagram

ਹੋਰ ਪੜ੍ਹੋ : ਗਾਇਕ ਗੁਲਜ਼ਾਰ ਲਾਹੌਰੀਆ ਲੈ ਕੇ ਆ ਰਹੇ ਨੇ ਨਵਾਂ ਗੀਤ ‘HAQEEQAT -THE TRUTH’, 2 ਸਤੰਬਰ ਨੂੰ ਹੋਵੇਗਾ ਰਿਲੀਜ਼ 

ਜੀ ਹਾਂ ਇਸ ਲਾਲ ਰੰਗ ਦੇ ਪੰਜਾਬੀ ਸੂਟ ‘ਚ ਨਜ਼ਰ ਆ ਰਹੀ ਕੁੜੀ ਹੋਰ ਕੋਈ ਨਹੀਂ ਸਗੋਂ ਅਦਾਕਾਰਾ ਮੰਦਿਰਾ ਬੇਦੀ (Mandira Bedi) ਹੈ। ਇਹ ਤਸਵੀਰ ਦੇਖਕੇ ਬਹੁਤ ਸਾਰੇ ਲੋਕਾਂ ਨੂੰ ਟੀਵੀ ਦੀ ਸ਼ਾਂਤੀ ਵੀ ਯਾਦ ਆ ਗਈ ਹੋਣੀ। ਇਹ ਪੁਰਾਣੀ ਯਾਦ ਖੁਦ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਦਿਨ ਪਹਿਲਾਂ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਹੈ।

inside image of mandira bedi with her brother image source- instagram

ਹੋਰ ਪੜ੍ਹੋ: ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਹੋਏ ਖੁਸ਼, ‘ਜੁਦਾ-3’ ਦਾ ਪਹਿਲਾ ਗੀਤ ‘ਚੱਲ ਜਿੰਦੀਏ’ ਹੋਇਆ ਰਿਲੀਜ਼,ਦੇਖੋ ਵੀਡੀਓ

ਮੰਦਿਰਾ ਬੇਦੀ (Mandira Bedi) ਸਾਲ 1994 ਵਿੱਚ ਦੂਰਦਰਸ਼ਨ ਉੱਤੇ ਆਉਣ ਵਾਲੇ ਮਸ਼ਹੂਰ ਲੜੀਵਾਰ ਟੀਵੀ ਸੀਰੀਅਲ ‘ਸ਼ਾਂਤੀ’ ਦੇ ਨਾਮ ਨਾਲ ਘਰ-ਘਰ ਜਾਣ ਵਾਲੀ ਅਦਾਕਾਰਾ ਬਣ ਗਈ ਸੀ। ਇਸ ਕਿਰਦਾਰ ਦੇ ਨਾਲ ਉਨ੍ਹਾਂ ਨੇ ਮਨੋਰੰਜਨ ਜਗਤ ‘ਚ ਆਪਣੀ ਖ਼ਾਸ ਜਗ੍ਹਾ ਬਨਾਉਣ ਵਿੱਚ ਕਾਮਯਾਬ ਰਹੀ । ਉਨ੍ਹਾਂ ਨੇ ਟੀ.ਵੀ. ਜਗਤ ਵਿਚ ਆਪਣੇ ਕਰੀਅਰ ਨੂੰ ਅੱਗੇ ਵਧਾਉਂਦੇ ਹੋਏ ਕਈ ਮਸ਼ਹੂਰ ਟੀਵੀ ਸੀਰੀਅਲਾਂ ‘ਚ ਕੰਮ ਕੀਤਾ। ਇਸ ਤੋਂ ਇਲਾਵਾ ਉਹ ਕਈ ਸੁਪਰ ਹਿੱਟ ਫ਼ਿਲਮਾਂ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਉਹ ਸਾਲ 1995 ‘ਚ ਦਿਲਵਾਲੇ ਦੁਲਹਣੀਆ ਲੈ ਜਾਏਗੇ ‘ਚ ਆਪਣੇ ਕਿਰਦਾਰ ਦੇ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਖ਼ਾਸ ਛਾਪ ਛੱਡਣ ‘ਚ ਕਾਮਯਾਬ ਰਹੀ ਸੀ। ਇਸ ਤੋਂ ਉਹ ਬਾਦਲ, ਸ਼ਾਦੀ ਕਾ ਲੱਡੂ, ਨਾਮ ਗੁਮ ਜਾਏਗਾ, ਤਲਾਕ, ਵਰਗੀ ਕਈ ਫ਼ਿਲਮਾਂ ‘ਚ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕ੍ਰਿਕੇਟ ਮੈਚਾਂ ਦੀ ਕਮੈਟਰੀ ਕਰਕੇ ਵੀ ਖੂਬ ਵਾਹ ਵਾਹੀ ਖੱਟੀ ਹੈ।

 

0 Comments
0

You may also like