ਦਿਲਪ੍ਰੀਤ ਢਿੱਲੋਂ, ਕਰਨ ਔਜਲਾ ਅਤੇ ਗੁਰਲੇਜ ਅਖਤਰ ਦਾ ਗੀਤ 'Don't Tell Me' ਹੋਇਆ ਰਿਲੀਜ਼, ਦੇਖੋ ਵੀਡੀਓ
ਦਿਲਪ੍ਰੀਤ ਢਿੱਲੋਂ ਜਿੰਨ੍ਹਾਂ ਦੀ ਫ਼ਿਲਮ ਜੱਦੀ ਸਰਦਾਰ ਕੱਲ੍ਹ ਯਾਨੀ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਦਿਲਪ੍ਰੀਤ ਢਿੱਲੋਂ ਲੈ ਕੇ ਆ ਚੁੱਕੇ ਹਨ ਆਪਣਾ ਨਵਾਂ ਗੀਤ 'Don't Tell Me'। ਦਿਲਪ੍ਰੀਤ ਢਿੱਲੋਂ ਦਾ ਇਹ ਗੀਤ ਡਿਊਟ ਗੀਤ ਹੈ ਜਿਸ 'ਚ ਗੁਰਲੇਜ ਅਖਤਰ ਨੇ ਫੀਮੇਲ ਅਵਾਜ਼ ਦਿੱਤੀ ਹੈ। ਗੁਰਲੇਜ ਅਖਤਰ ਹੀ ਨਹੀਂ ਸਗੋਂ ਗਾਇਕ ਕਾਰਨ ਔਜਲਾ ਦਾ ਰੈਪ ਵੀ ਗਾਣੇ 'ਚ ਸੁਣਨ ਨੂੰ ਮਿਲ ਰਿਹਾ ਹੈ।
ਗਾਣੇ ਦਾ ਮਿਊਜ਼ਿਕ ਦੇਸੀ ਕਰਿਉ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਕਾਰਨ ਔਜਲਾ ਦੇ ਬੋਲ ਹਨ। ਰੁਪਨ ਬੱਲ ਅਤੇ ਰੁਬਲ ਜੀ.ਟੀ.ਆਰ. ਵੱਲੋਂ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਰਨ ਔਜਲਾ ਅਤੇ ਦਿਲਪ੍ਰੀਤ ਢਿੱਲੋਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਦੋਨੋਂ ਇਕੱਠੇ ਯਾਰ ਗਰਾਰੀਬਾਜ਼ ਅਤੇ ਗੁੰਡੇ ਹੈਂ ਹਮ ਨਾਮ ਦੇ ਗੀਤ ਕਰ ਚੁੱਕੇ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।
ਹੋਰ ਵੇਖੋ : ਪੰਜਾਬ ਹੜ੍ਹ ਪੀੜ੍ਹਤਾਂ ਲਈ ਮੀਕਾ ਸਿੰਘ ਵੱਲੋਂ ਖਾਲਸਾ ਏਡ ਨੂੰ ਦਿੱਤੀ ਜਾਵੇਗੀ 25 ਲੱਖ ਦੀ ਮਦਦ
ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ਅਤੇ ਸਿੱਪੀ ਗਿੱਲ ਸਟਾਰਰ ਫ਼ਿਲਮ ਜੱਦੀ ਸਰਦਾਰ ਕੱਲ੍ਹ ਰਿਲੀਜ਼ ਹੋ ਰਹੀ ਹੈ ਜਿਸ ਸਾਵਣ ਰੂਪੋਵਾਲ ਅਤੇ ਗੁੱਗੂ ਗਿੱਲ ਸਮੇਤ ਹੋਰ ਵੀ ਕਈ ਚਿਹਰੇ ਨਜ਼ਰ ਆ ਰਹੇ ਹਨ। ਫ਼ਿਲਮ 'ਚ ਦਿਲਪ੍ਰੀਤ ਢਿਲੋਂ ਅਤੇ ਸਿੱਪੀ ਗਿੱਲ ਇੱਕ ਹੀ ਪਰਿਵਾਰ ਤੋਂ ਹਨ ਜਿੰਨ੍ਹਾਂ 'ਚ ਕਈ ਕਾਰਨਾਂ ਕਰ ਕੇ ਫਿੱਕ ਪੈ ਜਾਂਦੀ ਹੈ। ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਫ਼ਿਲਮ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।