ਡਰੇਕ ਦੁਨੀਆ ਦਾ ਪਹਿਲਾ ਅਜਿਹਾ ਸਟਾਰ ਜਿਸ ਨੇ ਸਪੋਟੀਫਾਈ ‘ਤੇ 10 ਕਰੋੜ ਤੋਂ ਵੱਧ ਸਟ੍ਰੀਮਜ਼ ਹਾਸਲ ਕੀਤੇ

Written by  Shaminder   |  July 09th 2022 11:47 AM  |  Updated: July 09th 2022 11:47 AM

ਡਰੇਕ ਦੁਨੀਆ ਦਾ ਪਹਿਲਾ ਅਜਿਹਾ ਸਟਾਰ ਜਿਸ ਨੇ ਸਪੋਟੀਫਾਈ ‘ਤੇ 10 ਕਰੋੜ ਤੋਂ ਵੱਧ ਸਟ੍ਰੀਮਜ਼ ਹਾਸਲ ਕੀਤੇ

ਡਰੇਕ (Drake) ਦੁਨੀਆ ਦਾ ਪਹਿਲਾ ਅਜਿਹਾ ਸਟਾਰ ਬਣ ਗਿਆ ਹੈ । ਜਿਸ ਦੇ 175 ਗੀਤ ਸਪੋਟੀਫਾਈ ‘ਤੇ 10 ਕਰੋੜ ਤੋਂ ਵੱਧ ਸਟ੍ਰੀਮਜ਼ (100 million streams) ਹਾਸਲ ਕਰ ਚੁੱਕੇ ਹਨ । ਜਿਸ ਤੋਂ ਬਾਅਦ ਜਿੱਥੇ ਡਰੇਕ ਪੱਬਾਂ ਭਾਰ ਹਨ । ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਵੀ ਖੁਸ਼ੀ ਦੀ ਲਹਿਰ ਹੈ । ਕੁਝ ਦਿਨ ਪਹਿਲਾਂ ਡਰੇਕ ਬਿਲਬੋਰਡ ਹੌਟ 100 ‘ਤੇ ਨੰਬਰ ਇੱਕ ‘ਤੇ ਰਿਹਾ ਹੈ ।

chart data-

ਹੋਰ ਪੜ੍ਹੋ : ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇ ਭਾਈ ਮਨੀ ਸਿੰਘ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਸੰਗਤਾਂ ਲਾਸਾਨੀ ਕੁਰਬਾਨੀ ਨੂੰ ਕਰ ਰਹੀਆਂ ਯਾਦ

ਉਨ੍ਹਾਂ ਦੀ ਨਵੀਂ ਐਲਬਮ ਹੋਨੇਸਟਲੀ, ਨੈਵਰਮਾਈਂਡ ਵੀ ਬਿਲਬੋਰਡ 200 ਦੇ ਸਿਖਰ ‘ਤੇ ਹੈ । ਡਰੇਕ ਬਿਲਬੋਰਡ 200 ‘ਤੇ ਨੰਬਰ ਇੱਕ ਅਤੇ ਦੋ ਵਾਰ ਹੌਟ ਸੌ ਅਤੇ ਇੱਕੋ ਸਮੇਂ ਡੈਬਿਊ ਕਰਨ ਵਾਲਾ ਪਹਿਲਾ ਕਲਾਕਾਰ ਬਣਿਆ ਹੈ । ਡਰੇਕ ਨੇਵਰਮਾਈਂਡ ਅਤੇ ਜਿੰਮੀ ਕੁਕਸ ਆਪਣੇ ਸਰਟੀਫਾਈਡ ਲਵਰ ਬੁਆਏ ਅਤੇ ਵੇ ਟੂ ਸੈਕਸੀ ਵੀ ਸ਼ਾਮਿਲ ਹੋਏ ਜੋ ਕਿ ਸਿਖਰ ‘ਤੇ ਰਹੇ ਹਨ ।

drake

ਹੋਰ ਪੜ੍ਹੋ : ਭਗਵੰਤ ਮਾਨ ਆਪਣੀ ਨਵ-ਵਿਆਹੀ ਵਹੁਟੀ ਨਾਲ ਆਪਣੀ ਕੈਬਨਿਟ ਦੇ ਮੰਤਰੀਆਂ ਨੂੰ ਮਠਿਆਈ ਵੰਡਦੇ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

ਇਸ ਤੋ ਪਹਿਲਾਂ ਦੀ ਗੱਲ ਕਰੀਏ ਤਾਂ ਡਰੇਕ ਦੇ ਨਾਮ ਹੋਰ ਵੀ ਕਈ ਰਿਕਾਰਡ ਰਹੇ ਹਨ । ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਵੀ ਬਿਲਬੋਰਡ ਦੀ ਸੂਚੀ ‘ਚ ਸ਼ਾਮਿਲ ਹੋ ਚੁੱਕਿਆ ਹੈ । ਉਸ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤ ‘ਐੱਸਵਾਈਐੱਲ’ ਗੀਤ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।

drake ,,, image From google

ਹਾਲਾਂਕਿ ਇਸ ਗੀਤ ਨੂੰ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ । ਪਰ ਇਹ ਗੀਤ ਹੋਰਨਾਂ ਦੇਸ਼ਾਂ ‘ਚ ਪੂਰੀ ਧੱਕ ਪਾ ਰਿਹਾ ਹੈ ।ਪਰ ਅਫਸੋਸ ਉਹ ਆਪਣੀ ਕਾਮਯਾਬੀ ਨੂੰ ਵੇਖਣ ਦੇ ਲਈ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network