ਪਾਣੀ ਪੀਣਾ ਸਿਹਤ ਲਈ ਹੈ ਬਹੁਤ ਹੀ ਜ਼ਰੂਰੀ, ਇਨ੍ਹਾਂ ਪ੍ਰੇਸ਼ਾਨੀਆਂ ਤੋਂ ਹੁੰਦਾ ਹੈ ਬਚਾਅ

written by Shaminder | August 03, 2021

ਪਾਣੀ ਪੀਣਾ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ । ਕਈ ਵਾਰ ਰੁੱਝੇ ਸ਼ੈਡਿਊਲ ਦੇ ਕਾਰਨ ਅਸੀਂ ਪਾਣੀ ਪੀਣਾ ਵੀ ਭੁੱਲ ਜਾਂਦੇ ਹਾਂ। ਪਰ ਮਾਹਿਰਾਂ ਦੀ ਮੰਨੀਏ ਤਾਂ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ । ਪਾਣੀ ਦੇ ਨਾਲ ਸਰੀਰ ‘ਚ ਐਨਰਜੀ ਬਣੀ ਰਹਿੰਦੀ ਹੈ ਅਤੇ ਪੇਟ ਨਾਲ ਸਬੰਧਤ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ ।

lemon_water Image From Google

ਹੋਰ ਪੜ੍ਹੋ : ਰਾਣੀ ਰਣਦੀਪ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਅੱਜ ਕੱਲ੍ਹ ਇਸ ਤਰ੍ਹਾਂ ਆ ਰਹੀ ਨਜ਼ਰ 

water Image From Google

ਜੋ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ, ਐਕਸਰਸਾਈਜ਼ ਕਰਦੇ ਹਨ ਅਤੇ ਖੇਡਦੇ ਹਨ, ਉਨ੍ਹਾਂ ਦਾ ਜ਼ਿਆਦਾ ਪਸੀਨਾ ਵਹਿੰਦਾ ਹੈ । ਇਸ ਲਈ ਸਰੀਰ ਨੂੰ ਨਿਯਮਿਤ ਤੌਰ ‘ਤੇ ਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।

Cold-Water  Image From Google

ਇਸ ਲਈ ਤੁਸੀਂ ਵੀ ਜਿੰਮ ‘ਚ ਜ਼ਿਆਦਾ ਪਸੀਨਾ ਵਹਾਉਂਦੇ ਹੋ ਅਤੇ ਖੁਦ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਪਾਣੀ ਜ਼ਿਆਦਾ ਤੋਂ ਜ਼ਿਆਦਾ ਮਾਤਰਾ ‘ਚ ਸੇਵਨ ਕਰੋ । ਜੇ ਤੁਸੀਂ ਨਿੰਬੂ ਪਾਣੀ ਪੀਓਗੇ ਤਾਂ ਉਹ ਹੋਰ ਵੀ ਜ਼ਿਆਦਾ ਫਾਇਦੇਮੰਦ ਰਹੇਗਾ । ਇਸ ਦੇ ਨਾਲ ਸਰੀਰ ਨੂੰ ਹੋਰ ਵੀ ਜ਼ਿਆਦਾ ਐਨਰਜੀ ਮਿਲੇਗੀ ।

 

0 Comments
0

You may also like