ਮਿਸ ਪੂਜਾ ਨੇ ਸ਼ੇਅਰ ਕੀਤਾ ਨਵੇਂ ਗੀਤ ਦਾ ਪੋਸਟਰ, ਨਜ਼ਰ ਆ ਰਹੇ ਨੇ ਚੂੜੇ ਵਾਲੀ ਬਾਹਾਂ ਦੇ ਨਾਲ

Written by  Lajwinder kaur   |  March 24th 2020 12:06 PM  |  Updated: March 24th 2020 12:06 PM

ਮਿਸ ਪੂਜਾ ਨੇ ਸ਼ੇਅਰ ਕੀਤਾ ਨਵੇਂ ਗੀਤ ਦਾ ਪੋਸਟਰ, ਨਜ਼ਰ ਆ ਰਹੇ ਨੇ ਚੂੜੇ ਵਾਲੀ ਬਾਹਾਂ ਦੇ ਨਾਲ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾ ਮਿਸ ਪੂਜਾ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਲੋਕਾਂ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ । ਮਿਸ ਪੂਜਾ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ , ‘ਟੀਮ #Djvajda ਨੂੰ ਲੱਗਦਾ ਹੈ ਇਹ ਸਹੀ ਸਮੇਂ ਨਹੀਂ ਇਸ ਸੌਂਗ ਨੂੰ ਰਿਲੀਜ਼ ਕਰਨ ਦਾ । ਅਸੀਂ ਪੋਸਟ ਪਾ ਕੇ ਨਵੀਂ ਜਾਣਕਾਰੀ ਦਿੰਦੀ ਰਹਾਂਗੇ ।'

 

View this post on Instagram

 

Team of #Djvajda feels this is not the right time to release this song. We will keep u posted ???

A post shared by Miss Pooja (@misspooja) on

ਜੀ ਹਾਂ ਉਹ ਡੀ.ਜੇ  ਵੱਜਦਾ ਟਾਈਟਲ ਹੇਠ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਇਸ ਗੀਤ ਨੂੰ ਉਹ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ । ਪੋਸਟਰ ‘ਚ ਮਿਸ ਪੂਜਾ ਦੀ ਵੱਖਰੀ ਹੀ ਲੁੱਕ ਦੇਖਣ ਨੂੰ ਮਿਲ ਰਹੀ ਹੈ । ਉਨ੍ਹਾਂ ਨੇ ਹੱਥਾਂ ‘ਚ ਚੂੜਾ ਪਾਇਆ ਹੋਇਆ ਹੈ । ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਫਿਲਹਾਲ ਕੋਰੋਨਾ ਵਾਇਰਸ ਦੇ ਚੱਲਦੇ ਗੀਤ ਦੀ ਰਿਲੀਜ਼ ਨੂੰ ਅੱਗੇ ਲਈ ਟਾਲ ਦਿੱਤਾ ਗਿਆ ਹੈ ਪਹਿਲਾਂ ਇਹ ਗੀਤ 25 ਮਾਰਚ ਨੂੰ ਰਿਲੀਜ਼ ਹੋਣਾ ਸੀ ।

 

View this post on Instagram

 

Mera mahi tu pattya !! Wearing @romeojulietindia Location courtesy : #ahujatowers @thesachinahuja

A post shared by Miss Pooja (@misspooja) on

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ‘ਝੋਨਾ ਲਾਉਣਾ ਹੀ ਛੱਡ ਦੇਣਾ’, ‘ਸੋਹਣਿਆਂ-2’, ‘ਪਾਸਵਰਡ’, ‘ਫਿਸ਼ ਕੱਟ’, ‘ਟੋਪਰ’, ‘ਜੱਟਾਂ ਦੇ ਪੁੱਤ’, ‘ਪੈਟਰੋਲ’, ‘ਮਹਿੰਦੀ’, ਵਰਗੇ ਕਈ ਹਿੱਟ ਗੀਤ ਦੇ ਚੁੱਕੇ ਨੇ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾਂਦਾ ਹੈ । ਉਹ ਬਾਲੀਵੁੱਡ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਟੀਵੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ-10 'ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network