
ਮੌਸਮੀ ਫਲ ਖ਼ਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ । ਕੇਲਾ (banana) ਹਰ ਮੌਸਮ ‘ਚ ਉਪਲਬਧ ਹੁੰਦਾ ਹੈ । ਇਹ ਇੱਕ ਅਜਿਹਾ ਫ਼ਲ (Fruit) ਹੈ ਜਿਹੜਾ ਵਿਟਾਮਿਨ, ਪ੍ਰੋਟੀਨ ਅਤੇ ਕਈ ਹੋਰ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ । ਕੇਲੇ ਨੂੰ ਊਰਜਾ ਦਾ ਬਹੁਤ ਹੀ ਵਧੀਆ ਸਰੋਤ ਮੰਨਿਆ ਜਾਂਦਾ ਹੈ । ਇਸ ‘ਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਪੋਟਾਸ਼ੀਅਮ ਹੁੰਦੇ ਹਨ । ਕੇਲਾ ਖਾਣ ਦੇ ਵਿੱਚ ਜਿੱਥੇ ਸੁਆਦ ਲੱਗਦਾ ਹੈ, ਉੱਥੇ ਹੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ
ਤੁਸੀਂ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹੋ ਤਾਂ ਤੁਰੰਤ ਕੇਲੇ ਦਾ ਸੇਵਨ ਕਰੋ । ਇਹ ਤੁਹਾਡੇ ਗੁਲੂਕੋਜ਼ ਦੇ ਪੱਧਰ ਨੂੰ ਵਧਾ ਕੇ ਤੁਹਾਨੂੰ ਨਵੀਂ ਤਾਜ਼ਗੀ ਦੇ ਨਾਲ-ਨਾਲ ਨਵੀਂ ਊਰਜਾ ਪ੍ਰਦਾਨ ਕਰੇਗਾ ।ਮਾਸਪੇਸ਼ੀਆਂ 'ਚ ਹੋਣ ਵਾਲੀਆਂ ਦਰਦਾਂ ਦਵੇ ਰਾਹਤ-ਕਦੀ-ਕਦੀ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ, ਜਿਸ ਦੇ ਕਾਰਨ ਤੁਹਾਡੇ ਪੈਰ ਦਰਦ ਕਰਨ ਲੱਗ ਪੈਂਦੇ ਹਨ।

ਇਸ ਤੋਂ ਬਚਣ ਲਈ ਤੁਸੀਂ ਕੇਲੇ ਦੀ ਵਰਤੋਂ ਕਰੋ। ਭਰਪੂਰ ਮਾਤਰਾ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਕੇਲਾ ਜਿੱਥੇ ਐਨਰਜੀ ਭਰਪੂਰ ਹੁੰਦਾ ਹੈ । ਉੱਥੇ ਹੀ ਕੇਲੇ 'ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਤੇ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਕਾਰਨ ਕੇਲੇ ਨੂੰ ਖਾਣ ਨਾਲ ਤੁਹਾਡਾ ਬੱਲਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਕੇਲੇ ਖਾਣ ਦੇ ਨਾਲ ਐਸੀਡਿਟੀ ਦਾ ਖਤਰਾ ਘੱਟਦਾ ਹੈ ਇਸ ਦੇ ਨਾਲ ਹੀ ਅਲਸਰ ਵਰਗੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ ।