ਹਰਭਜਨ ਮਾਨ ਤੋਂ ਲੈ ਕੇ ਸਾਰਾ ਅਲੀ ਖ਼ਾਨ ਤੇ ਕਈ ਹੋਰ ਸਿਤਾਰਿਆਂ ਨੇ ਵੀ ਫੈਨਜ਼ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

Written by  Lajwinder kaur   |  May 25th 2020 12:44 PM  |  Updated: May 25th 2020 12:44 PM

ਹਰਭਜਨ ਮਾਨ ਤੋਂ ਲੈ ਕੇ ਸਾਰਾ ਅਲੀ ਖ਼ਾਨ ਤੇ ਕਈ ਹੋਰ ਸਿਤਾਰਿਆਂ ਨੇ ਵੀ ਫੈਨਜ਼ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

ਅੱਜ ਪੂਰਾ ਦੇਸ਼ ਈਦ ਦਾ ਤਿਉਹਾਰ ਮਨਾ ਰਿਹਾ ਹੈ । ਵੈਸੇ ਕੋਰੋਨਾ ਮਹਾਂਮਾਰੀ ਨੇ ਈਦ ਦੇ ਜਸ਼ਨ ਨੂੰ ਥੋੜ੍ਹਾ ਫਿੱਕਾ ਕਰ ਦਿੱਤਾ ਹੈ । ਪਰ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਈਦ ਦੇ ਇਸ ਪਾਵਨ ਤਿਓਹਾਰ ਨੂੰ ਲੈ ਕੇ ਬੜੀ ਹੀ ਗਰਮਜੋਸ਼ੀ ਚ ਨਜ਼ਰ ਆਏ । ਸੈਲੀਬ੍ਰੇਟੀਜ਼ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ਵਾਸੀਆਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਨੇ । ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਨੇ ।

 

View this post on Instagram

 

Eid Mubarak??✨?? #staysafe #stayhome #staypositive

A post shared by Sara Ali Khan (@saraalikhan95) on

ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੀਆਂ ਦੋ ਤਸਵੀਰਾਂ ਦੇ ਜ਼ਰੀਏ ਆਪਣੇ ਫੈਨਜ਼ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ ।

ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਫੋਟੋ ਸ਼ੇਅਰ ਕੀਤੀ ਹੈ ।

ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਨੇ ਵੀ ਇੰਸਟਾਗ੍ਰਾਮ ਅਕਾਉਂਟ ‘ਤੇ ਫੋਟੋ ਸ਼ੇਅਰ ਕਰਦੇ ਹੋਏ ਪਰਮਾਤਮਾ ਤੋਂ ਸ਼ਾਂਤੀ, ਦੁਨੀਆ ਭਰ ਦੇ ਭਾਈਚਾਰੇ ‘ਚ ਪਿਆਰ ਤੇ ਸਭ ਦੀ ਚੰਗੀ ਸਿਹਤ ਦੀ ਦੁਆਵਾਂ ਕਰਦੇ ਹੋਏ ਦੇਸ਼ ਵਾਸੀਆਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਨੇ ।

 

View this post on Instagram

 

Wishing everyone a very Happy Eid. Eid diyan lakh lakh vadhayian sareyan nu. We all are same and God Is one ❤️

A post shared by Guru Randhawa (@gururandhawa) on

ਪਾਲੀਵੁੱਡ ਤੇ ਬਾਲੀਵੁੱਡ ਸਿੰਗਰ ਗੁਰੂ ਰੰਧਾਵਾ ਨੇ ਵੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਫੈਨਜ਼ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਨੇ । ਇਸ ਤੋਂ ਇਲਾਵਾ ਬੋਹੇਮੀਆ, ਕਮਲ ਖ਼ਾਨ, ਸੋਨਮ ਕਪੂਰ, ਤਾਨਿਆ ਤੇ ਕਈ ਹੋਰ ਨਾਮੀ ਹਸਤੀਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦੇਸ਼-ਵਿਦੇਸ਼ ‘ਚ ਬੈਠੇ ਆਪਣੇ ਫੈਨਜ਼ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ ।

 

View this post on Instagram

 

??Eid Mubarak?? ________________________________________ . . . . #bloom #smile #enjoy #life #happy #flowers #happy #me

A post shared by TANIA (@taniazworld) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network