ਈਦ ਪਾਰਟੀ ‘ਚ ਸ਼ਹਿਨਾਜ਼ ਗਿੱਲ ਨੇ ਲੁੱਟੀ ਮਹਿਫ਼ਿਲ, ਸਲਮਾਨ ਖ਼ਾਨ ਦੇ ਨਾਲ ਕਿਊਟ ਵੀਡੀਓ ਆਇਆ ਸਾਹਮਣੇ

written by Lajwinder kaur | May 04, 2022

Shehnaaz Gill-Salman Khan at Eid Party : ਬਿੱਗ ਬੌਸ 13 ਵਿੱਚ ਹਿੱਸਾ ਲੈਣ ਤੋਂ ਬਾਅਦ, ਸ਼ਹਿਨਾਜ਼ ਗਿੱਲ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਮੇਂ ਦੇ ਲੰਘਣ ਦੇ ਨਾਲ ਹੀ, ਉਸਦੀ ਪ੍ਰਸਿੱਧੀ ਵਿੱਚ ਬਹੁਤ ਵਾਧਾ ਹੋਇਆ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਕੋਲ ਕੰਮ ਦੀ ਕੋਈ ਕਮੀ ਨਹੀਂ ਹੈ ਅਤੇ ਹੁਣ ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ਵੀ ਉਨ੍ਹਾਂ ਦੇ ਝੋਲੀ 'ਚ ਆ ਗਈ ਹੈ। ਸੋਸ਼ਲ ਮੀਡੀਆ ਉੱਤੇ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਗਿੱਲ ਟਰੈਂਡ ਕਰ ਰਹੀ ਹੈ। ਜੀ ਹਾਂ ਸਲਮਾਨ ਖ਼ਾਨ ਦੇ ਨਾਲ ਸ਼ਹਿਨਾਜ਼ ਦੀਆਂ ਨਵੀਆਂ ਵੀਡੀਓਜ਼ ਜੰਮ ਕੇ ਵਾਇਰਲ ਹੋ ਰਹੀਆਂ ਹਨ।

Shehnaaz-Gill-Salman-Khan-1 image source Instagram

ਹੋਰ ਪੜ੍ਹੋ : ਕਿਸ਼ਵਰ ਮਰਚੈਂਟ ਨੇ ਆਪਣੇ ਬੇਟੇ ਨਿਰਵੈਰ ਦੇ 'ਮੁੰਡਨ' ਸਮਾਰੋਹ ਦੀ ਨਿੱਕੀ ਜਿਹੀ ਝਲਕ ਕੀਤੀ ਸਾਂਝੀ, ਕਿਹਾ- ‘ਪੇਸ਼ ਹੈ ਸਾਡਾ ਗੰਜੂ ਰਾਏ’

ਦਰਅਸਲ, ਬੀਤੀ ਰਾਤ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਅਤੇ ਆਯੂਸ਼ ਸ਼ਰਮਾ ਨੇ ਆਪਣੇ ਘਰ 'ਤੇ ਈਦ ਪਾਰਟੀ ਦਿੱਤੀ ਸੀ । ਇਸ ਪਾਰਟੀ 'ਚ ਬਾਲੀਵੁੱਡ ਇੰਡਸਟਰੀ ਦੀਆਂ ਸਾਰੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਪਰ ਇਸ ਪਾਰਟੀ ਦੀ ਵਾਹ ਵਾਹੀ ਲੁੱਟੀ ਸ਼ਹਿਨਾਜ਼ ਗਿੱਲ ਨੇ।  ਪਾਰਟੀ 'ਚ ਸ਼ਹਿਨਾਜ਼ ਗਿੱਲ ਵੀ ਮੌਜੂਦ ਸੀ ਅਤੇ ਇੱਥੇ ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਬਾਂਡਿੰਗ ਵੀ ਦੇਖਣ ਨੂੰ ਮਿਲੀ।

inside imge of shehnaaz and salman image source Instagram

ਅਰਪਿਤਾ ਅਤੇ ਆਯੂਸ਼ ਸ਼ਰਮਾ ਦੀ ਈਦ ਪਾਰਟੀ ਤੋਂ ਆਏ ਸ਼ਹਿਨਾਜ਼ ਗਿੱਲ ਦੀਆਂ ਵੀਡੀਓਜ਼ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ 'ਚ ਸ਼ਹਿਨਾਜ਼ ਗਿੱਲ ਅਤੇ ਸਲਮਾਨ ਖਾਨ ਇੱਕ-ਦੂਜੇ ਨੂੰ ਜੱਫੀ ਪਾ ਰਹੇ ਹਨ ਅਤੇ ਸ਼ਹਿਨਾਜ਼ ਵੀ ਉਨ੍ਹਾਂ ਨੂੰ ਮਜ਼ੇਦਾਰ ਤਰੀਕੇ ਨਾਲ ਆਪਣੀ ਕਾਰ ਤੱਕ ਲੈ ਕੇ ਆਉਂਦੀ ਹੈ।

Shehnaaz Gill Salman Khan 2 image source Instagram

ਸਾਹਮਣੇ ਆਈ ਦੂਜੀ ਵੀਡੀਓ 'ਚ ਉਹ ਮੀਡੀਆ ਫੋਟੋਗ੍ਰਾਫਰਾਂ ਨੂੰ ਦੇਖ ਕੇ ਕਹਿੰਦੀ ਹੈ ਕਿ ਸਾਰੇ ਦੇਖੋ ਸਲਮਾਨ ਸਰ ਮੈਨੂੰ ਕਾਰ ਤੱਕ ਛੱਡਣ ਆਏ ਹਨ। ਇਨ੍ਹਾਂ ਦੋਵਾਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਦੇ ਕਿਊਟ ਅੰਦਾਜ਼ ਨੂੰ ਦੇਖ ਕੇ ਲੋਕ ਕਈ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਬਹੁਤ ਜਲਦ ਸ਼ਹਿਨਾਜ਼ ਗਿੱਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ 'ਚ ਖਬਰਾਂ ਆਈਆਂ ਹਨ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' 'ਚ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ।

ਹੋਰ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ, ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

 

 

View this post on Instagram

 

A post shared by Instant Bollywood (@instantbollywood)

You may also like