ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਨੂੰ ਲੈ ਕੇ ਹਰ ਕੋਈ ਐਕਸਾਈਟਿਡ, ਦਿਖੇਗਾ ਛੋਟੇ ਚੈਂਪ ਦਾ ਹੁਨਰ

written by Shaminder | August 18, 2021

ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਜਿਨ੍ਹਾਂ ਦੇ ਜ਼ਰੀਏ ਪੰਜਾਬ ਦੇ ਹੁਨਰ ਨੂੰ ਪਰਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7 (Voice Of Punjab Chhota Champ-7) ਦੀ ਸ਼ੁਰੂਆਤ ਹੋ ਚੁੱਕੀ ਹੈ । ਇਸ ਦਾ ਪਹਿਲਾ ਐਪੀਸੋਡ 23  ਅਗਸਤ, ਦਿਨ ਸੋਮਵਾਰ ਨੂੰ ਰਾਤ 8:30  ਵਜੇ ਵਿਖਾਇਆ ਜਾਵੇਗਾ ।ਇਸ ਸ਼ੋਅ ਦੇ ਪਹਿਲੇ ਐਪੀਸੋਡ ‘ਚ ਗਾਇਕਾ ਮੰਨਤ ਨੂਰ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ।

VOP CC -min

ਹੋਰ ਪੜ੍ਹੋ : ਕੇ ਆਰ ਕੇ ਨੇ ਕੰਗਨਾ ਰਨੌਤ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਲਵ ਜਿਹਾਦ ਬਾਰੇ ਕਹੀ ਇਹ ਗੱਲ

ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਜੱਜ ਸਾਹਿਬਾਨ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ । ਪੀਟੀਸੀ ਪੰਜਾਬੀ  (PTC Punjabi) ਵੱਲੋਂ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਇਨ੍ਹਾਂ ਸ਼ੋਅਜ਼ ਦੇ ਜ਼ਰੀਏ ਕਈ ਪ੍ਰਤਿਭਾਵਾਨ ਕਲਾਕਾਰ ਨਿਕਲੇ ਹਨ । ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਧੂੰਮਾਂ ਪਾਈਆਂ ਹੋਈਆਂ ਹਨ ।

 

View this post on Instagram

 

A post shared by PTC Punjabi (@ptc.network)


ਇਨ੍ਹਾਂ ਚੋਂ ਗਾਇਕ ਗੁਰਨਾਮ ਭੁੱਲਰ, ਨਿਮਰਤ ਖਹਿਰਾ ਅਤੇ ਹੋਰ ਕਈ ਕਲਾਕਾਰ ਸ਼ਾਮਿਲ ਹਨ । ਜੋ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਚੋਂ ਨਿਕਲੇ ਹਨ ।

VOPCC-7 pp-min

ਇਸ ਤੋਂ ਇਲਾਵਾ ਬਲਰਾਜ  ਖਹਿਰਾ ਵੀ ਹਨ, ਜੋ ਕਿ ਮਿਸਟਰ ਪੰਜਾਬ ਦੇ ਜੇਤੂ ਰਹਿ ਚੁੱਕੇ ਹਨ, ਉਹ ਵੀ ਬਾਲੀਵੁੱਡ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਧੂੰਮਾਂ ਪਾ ਰਹੇ ਹਨ । ਹੁਣ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਨੂੰ ਲੈ ਕੇ ਵੀ ਹਰ ਕੋਈ ਉਤਸ਼ਾਹਿਤ ਹੈ ਅਤੇ ਹਰ ਕੋਈ ਇਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਤੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਜਲਦ ਹੀ ਇਹ ਛੋਟੇ ਚੈਂਪ ਤੁਹਾਡੇ ਸਾਹਮਣੇ ਹੋਣਗੇ ।

 

0 Comments
0

You may also like