ਊਰਵਸ਼ੀ ਰੌਤੇਲਾ ਦਾ ਐਕਸ਼ਨ ਹਰ ਕਿਸੇ ਨੂੰ ਆ ਰਿਹਾ ਪਸੰਦ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

written by Shaminder | June 04, 2021

ਊਰਵਸ਼ੀ ਰੌਤੇਲਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।ਉਸ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਐਕਸ਼ਨ ਕਰਦੀ ਵਿਖਾਈ ਦੇ ਰਹੀ ਹੈ ।

urvashi Image From Urvashi Rautela's Instagram
ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਹਮਸ਼ਕਲ ਨੂੰ ਵੇਖ ਕੇ ਤੁਸੀਂ ਵੀ ਖਾ ਜਾਓਗੇ ਧੋਖਾ, ਪਛਾਣ ਕਰਨਾ ਬੇਹੱਦ ਮੁਸ਼ਕਿਲ 
urvashi Image From Urvashi Rautela's Instagram
ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਕਿੱਕ ਪਾਵਰ ਵਿਖਾਉਂਦੀ ਨਜ਼ਰ ਆ ਰਹੀ ਹੈ । ਵੀਡੀਓ ਸ਼ੇਅਰ ਕਰਕੇ ਉਰਵਸ਼ੀ ਦੱਸ ਰਹੀ ਹੈ ਕਿ ਉਹ ਆਪਣੀ ਅਗਲੀ ਫ਼ਿਲਮ ਦੇ ਲਈ ਤਿਆਰ ਹੈ।
Image From Urvashi Rautela's Instagram
ਜੋ ਐਕਸ਼ਨ ਅਤੇ ਸਟੰਟ ਨਾਲ ਭਰੀ ਰੋਮਾਂਚਕ ਫ਼ਿਲਮ ਹੋਵੇਗੀ ।ਅਦਾਕਾਰ ਦੇ ਜ਼ਬਰਦਸਤ ਵਰਕ ਆਊਟ ਨੂੰ ਵੇਖ ਕੇ ਫੈਂਸ ਵੀ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ ।ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ ਅਤੇੁ ਊਰਵਸ਼ੀ ਦੀ ਤਾਰੀਫ ਕਰ ਰਹੇ ਹਨ ।
ਊਰਵਸ਼ੀ ਦੇ ਇਸ ਵੀਡੀਓ ‘ਤੇ ਇੱਕ ਯੂਜ਼ਰਸ ਨੇ ਕਿਹਾ ਕਿ ‘ਗੁੱਸਾ ਕੱਢਣ ਦਾ ਸਭ ਤੋਂ ਵਧੀਆ ਤਰੀਕਾ ਫਿੱਟ ਰਹੋ, ਹਿੱਟ ਰਹੋ’। ਊਰਵਸ਼ੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਈ ਪ੍ਰਾਜੈਕਟਸ ‘ਚ ਨਜ਼ਰ ਆਏਗੀ ।  

0 Comments
0

You may also like