ਸਵੇਰ ਦੇ ਸਮੇਂ ਕਸਰਤ ਕਰਨਾ ਹੁੰਦਾ ਹੈ ਲਾਹੇਵੰਦ

written by Shaminder | August 12, 2021

ਕਸਰਤ  (Exercise) ਕਰਨਾ ਸਰੀਰ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ । ਪਰ ਜੇ ਕਸਰਤ ਸਵੇਰ ਵੇਲੇ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਹੈ । ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਸ਼ਾਮ ਦੀ ਬਜਾਏ ਸਵੇਰੇ ਕਸਰਤ ਕਰਨਾ ਅਤੇ ਵਾਕ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਸਵੇਰੇ ਕਸਰਤ ਜਾਂ ਵਾਕ ਕਰਨ ਦੇ ਨਾਲ ਇੱਕ ਤਾਂ ਤੁਹਾਨੂੰ ਸਵੇਰੇ ਉੱਠਣ ਦੀ ਆਦਤ ਪੈਂਦੀ ਹੈ । ਇਸ ਦੇ ਨਾਲ ਹੀ ਸਵੇਰ ਦੇ ਸਮੇਂ ਕੀਤੀ ਕਸਰਤ (Exercise) ਤੋਂ ਬਾਅਦ ਇਨਸਾਨ ਸਾਰਾ ਦਿਨ ਫ੍ਰੈਸ਼ ਰਹਿੰਦਾ ਹੈ ।

Jogging

ਹੋਰ ਪੜ੍ਹੋ : ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ, ਪੇਟ ਨਾਲ ਸਬੰਧਿਤ ਸਮੱਸਿਆਵਾਂ ਹੋਣਗੀਆਂ ਦੂਰ

ਸਰੀਰ ਵਿੱਚ ਟੈਸਟੋਸਟੇਰੋਨ ਲੈਵਲ ਵੀ ਵਧ ਜਾਂਦਾ ਹੈ ਜਿਸ ਨਾਲ ਸਾਧਾਰਨ ਤੋਂ ਜ਼ਿਆਦਾ ਕੈਲੋਰੀ ਖ਼ਰਚ ਕਰਦੇ ਹਨ। ਸਵੇਰੇ ਐਕਸਰਸਾਈਜ ਕਰਨ ਤੋਂ ਤੁਹਾਨੂੰ ਮੇਟਾਬੋਲਿਜ਼ਿੰਮ ਰੇਟ ਵੀ ਜ਼ਿਆਦਾ ਹੋ ਜਾਂਦਾ ਹੈ ਜਿਸ ਵਿੱਚ ਪੂਰੇ ਦਿਨ ਤੁਹਾਨੂੰ ਪਾਚਨ ਸਹੀ ਰਹਿੰਦਾ ਹੈ ਤੇ ਇਸ ਵਿੱਚ ਵਜ਼ਨ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ।

ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਜਿੰਮ ਜਾ ਕੇ ਹੀ ਕਸਰਤ ਕਰਨ ਬਲਕਿ ਸਵੇਰੇ ਹੀ ਉੱਠੋ ਤੇ ਕੁਝ ਘਰੇਲੂ ਕੰਮ ਕਰਕੇ ਫਿਰ ਜਾਕਿੰਗ ਦੇ ਲਈ ਨਿਕਲ ਜਾਓ ਜਾਂ ਘਰ ਵਿੱਚ ਹੀ ਕਸਰਤ ਕਰੋ। ਸਵੇਰੇ ਉੱਠਣ ਜਾਂ ਤਿਆਰ ਹੋਣ ਵਿੱਚ ਜ਼ਿਆਦਾ ਟਾਈਮ ਲੱਗਦਾ ਹੈ ਤਾਂ ਇਸ ਤੋਂ ਬਚਣ ਲਈ ਰਾਤ ਵਿੱਚ ਹੀ ਆਪਣਾ ਜਿੰਮ ਬੈਗ ਤਿਆਰ ਕਰਕੇ ਆਪਣੇ ਬੈੱਡ ਦੇ ਕੋਲ ਰੱਖੋ। ਆਪਣਾ ਵਜ਼ਨ ਘਟਾਉਣ ਦੇ ਟੀਚੇ ਨੂੰ ਆਵਾਜ਼ ਰਿਕਾਰਡ ਕਰੋ ਤੇ ਇਸ ਨੂੰ ਅਲਾਰਮ ਟੋਨ ਬਣਾਓ। ਇਸ ਵਿੱਚ ਤੁਹਾਨੂੰ ਸਵੇਰੇ ਉੱਠਣ ਵਿੱਚ ਮਦਦ ਮਿਲੇਗੀ।

0 Comments
0

You may also like