ਮਸ਼ਹੂਰ ਬਾਲੀਵੁੱਡ ਐਕਟਰ ਅਰੁਣ ਵਰਮਾ ਦਾ ਹੋਇਆ ਦੇਹਾਂਤ, ਬਾਲੀਵੁੱਡ ਤੇ ਟੀਵੀ ਜਗਤ ਦੇ ਸੈਲੇਬਸ ਨੇ ਪ੍ਰਗਟਾਇਆ ਸੋਗ

written by Pushp Raj | January 20, 2022

ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। 80 ਤੋਂ ਵੱਧ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਅਰੁਣ ਵਰਮਾ ਦਾ ਦੇਰ ਰਾਤ 2 ਵਜੇ ਦੇਹਾਂਤ ਹੋ ਗਿਆ। ਉਹ ਲੰਮੇਂ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਦਾ ਇਲਾਜ ਭੋਪਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ।

ਅਰੁਣ ਵਰਮਾ 67 ਸਾਲਾਂ ਦੇ ਸਨ। ਉਹ ਲੰਬੇ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ। ਅਰੁਣ ਵਰਮਾ ਦੀ ਵੀਰਵਾਰ ਰਾਤ ਕਰੀਬ 2 ਵਜੇ ਭੋਪਾਲ ਦੇ ਪੀਪਲਜ਼ ਹਸਪਤਾਲ 'ਚ ਮੌਤ ਹੋ ਗਈ।

ਹੋਰ ਪੜ੍ਹੋ : Death Anniversary : 70 ਦੇ ਦਸ਼ਕ ਦੀ ਮਸ਼ਹੂਰ ਅਦਾਕਾਰਾ ਪਰਵੀਨ ਬਾਬੀ ਨੇ ਕੀਤੀ ਸੀ ਬਾਲੀਵੁੱਡ 'ਚ ਬੋਲਡਨੈਸ ਦੀ ਸ਼ੁਰੂਆਤ

ਦੱਸ ਦਈਏ ਕਿ ਅਰੁਣ ਵਰਮਾ ਨੇ ਅਮਿਤਾਭ ਬੱਚਨ, ਅਕਸ਼ੇ ਕੁਮਾਰ, ਸਲਮਾਨ ਖਾਨ ਅਤੇ ਸੰਜੇ ਦੱਤ ਤੋਂ ਇਲਾਵਾ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ। ਉਨ੍ਹਾਂ ਨੇ ਬਾਲੀਵੁੱਡ ਵਿੱਚ ਤਕਰੀਬਨ 80 ਤੋਂ ਵੱਧ ਫ਼ਿਲਮਾਂ ਦੇ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਸਲਮਾਨ ਖਾਨ ਦੀ ਫ਼ਿਲਮ ਕਿੱਕ ਵਿੱਚ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ।
ਅਰੁਣ ਵਰਮਾ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਸ਼ਾਇਰ ਉਦੈ ਦਹੀਆ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, "ਬਹੁਤ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮੇਰੇ ਦੋਸਤ ਅਦਾਕਾਰ ਅਰੁਣ ਵਰਮਾ ਦਾ ਅੱਜ ਸਵੇਰੇ ਭੋਪਾਲ ਵਿੱਚ ਦੇਹਾਂਤ ਹੋ ਗਿਆ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦਵੇ। ॐ ਸ਼ਾਂਤੀ ਸ਼ਾਂਤੀ ਸ਼ਾਂਤੀ।"

ਅਰੁਣ ਵਰਮਾ ਦੇ ਭਤੀਜੇ ਅਮਿਤ ਵਰਮਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਚਾਚਾ ਪਿਛਲੇ 15 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਦੇ ਦਿਮਾਗ 'ਚ ਖੂਨ ਦੇ ਥੱਕੇ ਜਮ੍ਹਾ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਅਰੁਣ ਵਰਮਾ ਦੇ ਭਤੀਜੇ ਨੇ ਇਹ ਵੀ ਦੱਸਿਆ ਕਿ ਅਭਿਨੇਤਾ ਦਾ ਆਪਰੇਸ਼ਨ ਹੋਇਆ ਸੀ ਪਰ ਬਾਅਦ 'ਚ ਉਨ੍ਹਾਂ ਦੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਅਰੁਣ ਵਰਮਾ ਦੀ ਮੌਤ ਮਲਟੀਪਲ ਆਰਗਨ ਫੇਲੀਅਰ ਹੋਣ ਕਾਰਨ ਹੋਈ ਹੈ।

ਅਰੁਣ ਵਰਮਾ ਨੇ ਕਈ ਹਿੰਦੀ ਫਿਲਮਾਂ, ਟੀਵੀ ਸੀਰੀਅਲਾਂ ਅਤੇ ਨਾਟਕਾਂ ਵਿੱਚ ਕੰਮ ਕੀਤਾ ਹੈ। ਅਰੁਣ ਵਰਮਾ ਨੂੰ ਥੀਏਟਰ ਨਾਲ ਵਿਸ਼ੇਸ਼ ਲਗਾਵ ਸੀ ਤੇ ਉਹ ਇੱਕ ਮਸ਼ਹੂਰ ਰੰਗ ਕਰਮੀ ਸਨ।

ਹੋਰ ਪੜ੍ਹੋ : ਸਲਮਾਨ ਖਾਨ ਦੇ ਵਕੀਲ ਸ਼੍ਰੀਕਾਂਤ ਸ਼ਿਵੜੇ ਦਾ ਹੋਇਆ ਦੇਹਾਂਤ, ਹਿੱਟ ਐਂਡ ਰਨ ਕੇਸ 'ਚ ਕੀਤੀ ਸੀ ਸਲਮਾਨ ਦੀ ਪੈਰਵੀ

ਅਰੁਣ ਵਰਮਾ ਨੇ ਜੇਪੀ ਦੱਤਾ ਵੱਲੋਂ ਨਿਰਦੇਸ਼ਤ ਫ਼ਿਲਮ ਡਕਟ (1987) ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਰੁਣ ਵਰਮਾ ਨੇ ਹਿਨਾ, ਖਲਨਾਇਕ, ਪ੍ਰੇਮ ਗ੍ਰੰਥ, ਨਾਇਕ, ਮੁਝਸੇ ਸ਼ਾਦੀ ਕਰੋਗੀ, ਹੀਰੋਪੰਤੀ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਅਰੁਣ ਵਰਮਾ ਨੇ ਸਲਮਾਨ ਖਾਨ ਨਾਲ ਫਿਲਮ ਕਿੱਕ ਵਿੱਚ ਵੀ ਕੰਮ ਕੀਤਾ ਹੈ। ਹਾਲ ਹੀ 'ਚ ਅਦਾਕਾਰਾ ਨੇ ਕੰਗਨਾ ਰਣੌਤ ਦੀ ਫਿਲਮ 'ਟਿਕੂ ਵੇਡਸ ਸ਼ੇਰੂ' ਦੀ ਸ਼ੂਟਿੰਗ ਪੂਰੀ ਕੀਤੀ ਸੀ।

ਅਦਾਕਾਰ ਅਰੁਣ ਵਰਮਾ ਦੀ ਕਰੀਬੀ ਦੋਸਤ ਅਦਾਕਾਰਾ ਟੀਨਾ ਘਈ ਦੇ ਮੁਤਾਬਕ, ਅਦਾਕਾਰ ਆਰਥਿਕ ਸੰਕਟ ਚੋਂ ਲੰਘ ਰਹੇ ਸੀ। ਉਸ ਨੇ ਨਿੱਜੀ ਤੌਰ 'ਤੇ ਉਨ੍ਹਾਂ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਨੇ ਉਨ੍ਹਾਂ ਦੇ ਇਲਾਜ ਲਈ 50 ਹਜ਼ਾਰ ਦੀ ਮਦਦ ਦਿੱਤੀ ਸੀ।

You may also like