Death Anniversary : 70 ਦੇ ਦਸ਼ਕ ਦੀ ਮਸ਼ਹੂਰ ਅਦਾਕਾਰਾ ਪਰਵੀਨ ਬਾਬੀ ਨੇ ਕੀਤੀ ਸੀ ਬਾਲੀਵੁੱਡ 'ਚ ਬੋਲਡਨੈਸ ਦੀ ਸ਼ੁਰੂਆਤ

written by Pushp Raj | January 20, 2022

ਭਾਰਤੀ ਸਿਨੇਮਾ ਅਤੇ 70 ਦੇ ਦਸ਼ਕ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਪਰਵੀਨ ਬਾਬੀ ਦੀ ਅੱਜ ਬਰਸੀ ਹੈ। ਪਰਵੀਨ ਬਾਬੀ ਨੂੰ ਭਾਰਤੀ ਸਿਨੇਮਾ ਵਿੱਚ ਔਰਤਾਂ ਦੀ ਰੂੜ੍ਹੀਵਾਦੀ ਪਰੰਪਰਾ ਨੂੰ ਤੋੜਨ ਲਈ ਜਾਣਿਆ ਜਾਂਦਾ ਸੀ। ਤਿੰਨ ਦਹਾਕਿਆਂ ਤੱਕ ਵੱਡੇ ਪਰਦੇ 'ਤੇ ਰਾਜ ਕਰਨ ਤੋਂ ਬਾਅਦ 20 ਜਨਵਰੀ 2005 ਨੂੰ ਅਦਾਕਾਰਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਪਰਵੀਨ ਦੀ ਬਰਸੀ 'ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।

ਪਰਵੀਨ ਬਾਬੀ ਦਾ ਜਨਮ 4 ਅਪ੍ਰੈਲ 1949 ਨੂੰ ਸੌਰਾਸ਼ਟਰ ਦੇ ਜੂਨਾਗੜ੍ਹ ਵਿੱਚ ਇੱਕ ਮੱਧਵਰਗੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਸੇਂਟ ਜ਼ੇਵੀਅਰਜ਼ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ BA ਕਰਨ ਤੋਂ ਬਾਅਦ ਪਰਵੀਨ ਨੇ ਮਾਡਲਿੰਗ ਵਿੱਚ ਆਪਣਾ ਕਰੀਅਰ ਬਣਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ।

ਹੋਰ ਪੜ੍ਹੋ : ਸਲਮਾਨ ਖਾਨ ਦੇ ਵਕੀਲ ਸ਼੍ਰੀਕਾਂਤ ਸ਼ਿਵੜੇ ਦਾ ਹੋਇਆ ਦੇਹਾਂਤ, ਹਿੱਟ ਐਂਡ ਰਨ ਕੇਸ 'ਚ ਕੀਤੀ ਸੀ ਸਲਮਾਨ ਦੀ ਪੈਰਵੀ

ਮਾਡਲਿੰਗ ਦੇ ਦੌਰਾਨ ਹੀ ਪਰਵੀਨ ਦੀ ਮੁਲਾਕਾਤ ਹਿੰਦੀ ਸਿਨੇਮਾ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਬੀ.ਆਰ. ਈਸ਼ਾਰਾ ਨਾਲ ਹੋਈ ਸੀ। ਕਿਹਾ ਜਾਂਦਾ ਹੈ ਕਿ ਪਰਵੀਨ ਬਾਬੀ ਨੂੰ ਸਿਗਰਟ ਪੀਂਦੇ ਦੇਖ ਕੇ ਬੀ.ਆਰ. ਈਸ਼ਾਰਾ ਨੇ ਫੈਸਲਾ ਕਰ ਲਿਆ ਸੀ ਕਿ ਉਹ ਉਨ੍ਹਾਂ ਦੀ ਫ਼ਿਲਮ ਵਿੱਚ ਹੀਰੋਇਨ ਬਣੇਗੀ। ਬੀ.ਆਰ. ਈਸ਼ਾਰਾ ਨੇ ਪਹਿਲੀ ਵਾਰ ਪਰਵੀਨ ਬਾਬੀ ਨੂੰ 1973 ਦੀ ਫ਼ਿਲਮ ਚਰਿਤੱਰ ਵਿੱਚ ਕ੍ਰਿਕੇਟਰ ਸਲੀਮ ਦੁਰਾਨੀ ਦੇ ਨਾਲ ਵਿਖਾਇਆ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਪਰਵੀਨ ਬਾਬੀ ਦਾ ਜਾਦੂ ਦਰਸ਼ਕਾਂ 'ਤੇ ਜ਼ਰੂਰ ਚੱਲ ਗਿਆ ਤੇ ਉਸ ਨੂੰ ਇੱਕ ਹੀਰੋਇਨ ਵਜੋਂ ਪਛਾਣ ਮਿਲੀ।

70 ਦੇ ਦਹਾਕੇ 'ਚ ਜਦੋਂ ਅਭਿਨੇਤਰੀਆਂ ਸਲਵਾਰ ਸੂਟ ਅਤੇ ਸਾੜ੍ਹੀਆਂ ਪਾ ਕੇ ਪਰਦੇ 'ਤੇ ਕੰਮ ਕਰਦੀਆਂ ਸਨ ਤਾਂ ਪਰਵੀਨ ਬਾਬੀ ਆਪਣਾ ਬੋਲਡ ਅੰਦਾਜ਼ ਦਿਖਾਉਂਦੀ ਸੀ। ਆਪਣੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਪਰਵੀਨ ਬਾਬੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਸੀ ਅਤੇ ਫਿਲਮ ਇੰਡਸਟਰੀ 'ਚ ਇੱਕ ਖ਼ਾਸ ਪਛਾਣ ਬਣਾਈ ਸੀ। ਉਹ ਜਗ੍ਹਾ ਮਿਲ ਗਈ ਸੀ...ਦਰਵਾਜ਼ੇ ਤੋਂ ਹੀ ਵਾਪਿਸ ਆਈ ਸੀ।
ਪਰਵੀਨ ਬਾਬੀ ਹਿੰਦੀ ਫ਼ਿਲਮ ਇੰਡਸਟਰੀ ਦੀ ਪਹਿਲੀ ਅਜਿਹੀ ਅਦਾਕਾਰਾ ਸੀ, ਜਿਸ ਨੂੰ 'ਟਾਈਮ' ਮੈਗਜ਼ੀਨ ਦੇ ਕਵਰ ਪੇਜ 'ਤੇ ਥਾਂ ਮਿਲੀ ਸੀ। ਇੱਕ ਮਸ਼ਹੂਰ ਅਦਾਕਾਰਾ ਹੋਣ ਦੇ ਬਾਵਜੂਦ ਪਰਵੀਨ ਦੀ ਨਿੱਜੀ ਜ਼ਿੰਦਗੀ ਬੇਹੱਦ ਦੁੱਖ ਤੇ ਵਿਵਾਦਾਂ ਨਾਲ ਭਰੀ ਰਹੀ।

ਪਰਵੀਨ ਦਾ ਕਈ ਹੀਰੋਜ਼ ਨਾਲ ਅਫੇਅਰ ਦਾ ਚਰਚਾ ਰਿਹਾ, ਇਨ੍ਹਾਂ ਵਿੱਚ ਮਸ਼ਹੂਰ ਅਦਾਕਾਰ ਡੈਨੀ, ਕਬੀਰ ਬੇਦੀ ਅਤੇ ਅਮਿਤਾਭ ਬੱਚਨ ਦਾ ਨਾਂਅ ਵੀ ਸ਼ਾਮਲ ਹੈ। ਸਭ ਤੋਂ ਪਹਿਲਾਂ ਪਰਵੀਨ ਡੈਨੀ ਨਾਲ ਰਿਲੇਸ਼ਨਸ਼ਿਪ ਵਿੱਚ ਸੀ, ਇਹ ਰਿਸ਼ਤਾ ਤਕਰੀਬਨ 4 ਸਾਲਾਂ ਤੱਕ ਰਿਹਾ ਪਰ ਸਫ਼ਲ ਨਹੀਂ ਹੋ ਸਕਿਆ। ਡੈਨੀ ਤੋਂ ਬਾਅਦ ਪਰਵੀਨ ਦੀ ਜ਼ਿੰਦਗੀ 'ਚ ਕਬੀਰ ਬੇਦੀ ਆਏ। ਪਰਵੀਨ ਅਤੇ ਕਰੀਬ ਤਿੰਨ ਸਾਲ ਇਕੱਠੇ ਰਹੇ ਪਰ ਇਹ ਰਿਸ਼ਤਾ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਟੁੱਟੀ ਹੋਈ ਪਰਵੀਨ ਬਾਬੀ ਨੂੰ ਮਹੇਸ਼ ਭੱਟ ਦਾ ਸਹਾਰਾ ਮਿਲਿਆ। ਇਹ ਉਹ ਦੌਰ ਸੀ ਜਦੋਂ ਅਦਾਕਾਰਾ ਬਾਲੀਵੁੱਡ ਵਿੱਚ ਬਹੁਤ ਮਸ਼ਹੂਰ ਸੀ ਅਤੇ ਮਹੇਸ਼ ਭੱਟ ਇੱਕ ਫਲਾਪ ਫਿਲਮ ਨਿਰਮਾਤਾ ਸੀ। ਦੱਸਿਆ ਜਾਂਦਾ ਹੈ ਕਿ ਮਹੇਸ਼ ਨਾਲ ਰਿਸ਼ਤੇ ਦੌਰਾਨ ਪਰਵੀਨ ਬਾਬੀ ਨੂੰ ਪੈਰਾਨੋਇਡ ਸਿਜ਼ੋਫ੍ਰੇਨੀਆ ਨਾਂਅ ਦੀ ਮਾਨਸਿਕ ਬੀਮਾਰੀ ਹੋ ਗਈ ਸੀ।

ਹੋਰ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ਾਨ ਦੀ ਮਾਂ ਦਾ ਹੋਇਆ ਦੇਹਾਂਤ, ਬਾਲੀਵੁੱਡ ਸੈਲੇਬਸ ਨੇ ਪ੍ਰਗਟਾਇਆ ਸੋਗ

ਪਰਵੀਨ ਬਾਬੀ ਨੇ ਅਮਿਤਾਭ ਬੱਚਨ ਦੇ ਖਿਲਾਫ ਪੁਲਿਸ ਵਿੱਚ ਉਸ ਨੂੰ ਅਗ਼ਵਾ ਕਰਨ ਦਾ ਦੋਸ਼ ਲਾਉਂਦੇ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਨੂੰ ਜਦੋਂ ਪਰਵੀਨ ਦੀ ਮਾਨਸਿਕ ਬਿਮਾਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਕੇਸ ਦੀ ਫਾਈਲ ਨੂੰ ਬੰਦ ਕਰ ਦਿੱਤਾ।

ਪਰਵੀਨ ਬਾਬੀ 22 ਜਨਵਰੀ 2005 ਨੂੰ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਦੇ ਘਰ ਦੇ ਬਾਹਰ ਕਈ ਦਿਨਾਂ ਤੋਂ ਅਖ਼ਬਾਰ ਅਤੇ ਦੁੱਧ ਦੇ ਪੈਕਟ ਪਏ ਹੋਏ ਮਿਲੇ ਤਾਂ ਉਨ੍ਹਾਂ ਦੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਦਰਵਾਜ਼ਾ ਤੋੜਿਆ ਤਾਂ ਘਰ ਦੇ ਅੰਦਰੋਂ ਅਦਾਕਾਰਾ ਦੀ ਲਾਸ਼ ਮਿਲੀ। ਡਾਕਟਰਾਂ ਦੇ ਮੁਤਾਬਕ ਪਰਵੀਨ ਦੀ ਮੌਤ 20 ਜਨਵਰੀ ਨੂੰ ਹੋ ਗਈ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਪਰਵੀਨ ਦੀ ਤਨਹਾਈ ਉਸ ਦੀ ਮੌਤ ਦਾ ਕਾਰਨ ਬਣੀ।

You may also like