ਟੀਵੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਗੁਰਮੀਤ ਚੌਧਰੀ ‘ਤੇ ਉਸ ਦੀ ਪਤਨੀ ਕੋਰੋਨਾ ਪਾਜ਼ੀਟਿਵ, ਅਦਾਕਾਰ ਨੇ ਸਾਂਝੀ ਕੀਤੀ ਜਾਣਕਾਰੀ

written by Shaminder | October 01, 2020

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਕਈ ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਸ ਦੀ ਲਪੇਟ ‘ਚ ਆ ਚੁੱਕੀਆਂ ਹਨ । ਹੁਣ ਟੀਵੀ ਇੰਡਸਟਰੀ ਦਾ ਮਸ਼ਹੂਰ ਐਕਟਰ ਗੁਰਮੀਤ ਚੌਧਰੀ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕਿਆ ਹੈ ।

gurmeet_and_debina gurmeet_and_debina
ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਦੇਵਿਕਾ ਵੀ ਇਸ ਦੀ ਲਪੇਟ ‘ਚ ਆ ਚੁੱਕੀ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ । ਹੋਰ ਪੜ੍ਹੋ:ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਗਈ ਅਰਦਾਸ
gurmeet_debina gurmeet_debina
ਉਨ੍ਹਾਂ ਦੀ ਪਤਨੀ ਨੇ ਲਿਖਿਆ, ਮੈਂ ਤੇ ਗੁਰਮੀਤ ਚੌਧਰੀ ਜਾਂਚ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਸੀਂ ਦੋਵੇਂ ਠੀਕ ਹਾਂ ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ।
gurmeet-choudhary gurmeet-choudhary
ਅਸੀਂ ਹਾਲੇ ਹੋਮ ਆਈਸੋਲੇਸ਼ਨ 'ਚ ਹਾਂ। ਜਿਹੜੇ ਵੀ ਸਾਡੇ ਸੰਪਰਕ 'ਚ ਆਏ ਹਨ, ਉਹ ਵੀ ਆਪਣਾ ਖਿਆਲ ਰੱਖਣ।
 
View this post on Instagram
 

??

A post shared by Debina Bonnerjee (@debinabon) on

ਸਾਰਿਆਂ ਨੂੰ ਪਿਆਰ ਲਈ ਸ਼ੁਕਰੀਆ। ਇਸ ਪੋਸਟ 'ਤੇ ਹਿਨਾ ਖਾਨ, ਗੌਰਵ ਗੇਰਾ, ਰੋਹਿਤ ਰਾਏ ਵਰਗੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

0 Comments
0

You may also like