ਮਸ਼ਹੂਰ ਯੂਟਿਊਬਰ ਗੌਰਵ ਤਨੇਜਾ ਦੀ 4 ਸਾਲ ਦੀ ਬੇਟੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਯੂਟਿਊਬਰ ਨੇ ਦਰਜ ਕਰਵਾਈ FIR

written by Lajwinder kaur | July 28, 2022

ਸ਼ੋਅ 'ਸਮਾਰਟ ਜੋੜੀ' 'ਚ ਨਜ਼ਰ ਆਏ ਮਸ਼ਹੂਰ ਯੂਟਿਊਬਰ ਗੌਰਵ ਤਨੇਜਾ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ 'ਚ ਹਨ। ਮੈਟਰੋ ਕੋਚ 'ਚ ਆਪਣਾ ਜਨਮਦਿਨ ਮਨਾਉਣ ਤੋਂ ਲੈ ਕੇ ਪੁਲਿਸ ਕੇਸ ਤੱਕ, ਉਹ ਹਰ ਗਲਤ ਕਾਰਨਾਂ ਕਰਕੇ ਸੁਰਖੀਆਂ 'ਚ ਰਿਹਾ ਹੈ। ਉਹ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ, ਪਰ ਇਸ ਵਾਰ ਮਾਮਲਾ ਉਸ ਦੀ 4 ਸਾਲਾ ਧੀ ਨਾਲ ਸਬੰਧਤ ਹੈ ਕਿਉਂਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਹੋਰ ਪੜ੍ਹੋ : ਰਾਹੁਲ ਮਹਾਜਨ ਦੀ ਐਕਸ ਵਾਈਫ ਡਿੰਪੀ ਗਾਂਗੂਲੀ ਇੱਕ ਵਾਰ ਫਿਰ ਤੋਂ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ, ਪ੍ਰਸ਼ੰਸਕ ਦੇ ਰਹੇ ਨੇ ਵਧਾਈ

ਗੌਰਵ ਨੇ ਆਪਣੀ ਬੇਟੀ ਦੇ ਨਾਂ 'ਤੇ ਇੱਕ ਯੂ-ਟਿਊਬ ਚੈਨਲ ਵੀ ਹੈ, ਜਿਸ ਦਾ ਨਾਂ 'ਰਾਸਭਰੀ ਕੇ ਪਾਪਾ' ਹੈ। 22 ਅਕਤੂਬਰ 2021 ਨੂੰ, ਗੌਰਵ ਅਤੇ ਰਿਤੂ ਨੇ ਆਪਣੀ ਦੂਜੀ ਧੀ, ਚੈਤਰਵੀ ਤਨੇਜਾ ਦਾ ਸਵਾਗਤ ਕੀਤਾ, ਜਿਸ ਨੂੰ ਉਹ ਪਿਆਰ ਨਾਲ 'ਪੀਹੂ' ਕਹਿੰਦੇ ਹਨ। ਉਸ ਦੀ ਵੱਡੀ ਧੀ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਦਰਅਸਲ, ਗੌਰਵ ਤਨੇਜਾ ਨੇ 28 ਜੁਲਾਈ 2022 ਨੂੰ ਆਪਣੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਆਪਣੀ ਚਾਰ ਸਾਲ ਦੀ ਬੇਟੀ ਦੇ ਖਿਲਾਫ ਧਮਕੀ ਭਰੇ ਕਾਲਾਂ ਮਿਲਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਸ਼ਿਕਾਇਤ ਦੇ ਧੁੰਦਲੇ ਸਕਰੀਨ ਸ਼ਾਟ ਦੇ ਨਾਲ, 'ਫਲਾਇੰਗ ਬੀਸਟ' ਦੇ ਨਾਮ ਨਾਲ ਮਸ਼ਹੂਰ ਗੌਰਵ ਤਨੇਜਾ ਨੇ ਟਵੀਟ ਕੀਤਾ: "ਸਾਡੀ 4 ਸਾਲ ਦੀ ਧੀ ਦੇ ਖਿਲਾਫ ਧਮਕੀ ਭਰੀ ਕਾਲ ਮਿਲੀ ਹੈ...ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਗਈ’ ਨਾਲ ਹੀ ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਟੈਗ ਵੀ ਕੀਤਾ ਹੈ।

You may also like