ਪ੍ਰਸ਼ੰਸਕ ਨੇ ਬਣਾਈ ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਪੇਂਟਿੰਗ, ਹਰਭਜਨ ਸਿੰਘ ਨੇ ਵੀਡੀਓ ਕੀਤਾ ਸਾਂਝਾ

written by Shaminder | September 14, 2021

ਕ੍ਰਿਕੇਟਰ ਹਰਭਜਨ ਸਿੰਘ (Harbhajan Singh)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦਾ ਕੋਈ ਪ੍ਰਸ਼ੰਸਕ ਹਰਭਜਨ ਸਿੰਘ ਅਤੇ ਗੀਤਾ ਬਸਰਾ (Geeta Basra)ਦੀ ਪੇਂਟਿੰਗ ਬਣਾਉਂਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਹਰਭਜਨ ਸਿੰਘ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਸਿੰਘ ਦਾ ਇਹ ਪ੍ਰਸ਼ੰਸਕ ਕੁਝ ਹੀ ਪਲਾਂ ‘ਚ ਦੋਵਾਂ ਦੀ ਬਹੁਤ ਹੀ ਖੂਬਸੂਰਤ ਤਸਵੀਰ ਬਣਾ ਦਿੰਦਾ ਹੈ ।

Harbhajan singh ,-min Image From Instagram

ਹੋਰ ਪੜ੍ਹੋ : 14 ਸਾਲ ਦੀ ਕੁੜੀ ਨਾਲ ਪਿਆਰ ਕਰ ਬੈਠੇ ਸਨ ਅਮਜਦ ਖ਼ਾਨ, ਇਸ ਤਰ੍ਹਾਂ ਸਿਰੇ ਚੜੀ ਲਵ ਸਟੋਰੀ

ਹਰਭਜਨ ਸਿੰਘ ਅਤੇ ਗੀਤਾ ਬਸਰਾ ਹਾਲ ਹੀ ‘ਚ ਇੱਕ ਬੇਟੇ ਦੇ ਪਿਤਾ ਬਣੇ ਹਨ । ਜਿਸ ਦੀ ਜਾਣਕਾਰੀ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਸੀ । ਇਸ ਤੋਂ ਪਹਿਲਾਂ ਦੋਵਾਂ ਦੀ ਇੱਕ ਧੀ ਹੈ । ਜਿਸ ਦਾ ਨਾਂਅ ਹਿਨਾਇਆ ਹੀਰ ਹੈ ।

ਗੀਤਾ ਬਸਰਾ ਨੇ ਹਰਭਜਨ ਸਿੰਘ ਦੇ ਨਾਲ ਲਵ ਮੈਰਿਜ ਕਰਵਾਈ ਸੀ । ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਗੀਤਾ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਹੈ ।

geeta basra and harbhajan singh

ਜਿਸ ਦਾ ਕਾਰਨ ਕੁਝ ਦਿਨ ਪਹਿਲਾਂ ਉਸ ਨੇ ਬੱਚਿਆਂ ਦੀ ਦੇਖਭਾਲ ਅਤੇ ਪਰਿਵਾਰਿਕ ਜਿੰਮੇਵਾਰੀਆਂ ਨੂੰ ਦੱਸਿਆ ਸੀ ।ਪਰ ਹੁਣ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਸਕਦੀ ਹੈ । ਗੀਤਾ ਬਸਰਾ ਨੇ ਨਾ ਸਿਰਫ਼ ਵਿਆਹ ਤੋਂ ਬਾਅਦ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ, ਬਲਕਿ ਆਪਣੇ ਬੱਚਿਆਂ ਦੀ ਬਿਹਤਰੀਨ ਪਰਵਰਿਸ਼ ਕਰ ਰਹੀ ਹੈ ।

 

0 Comments
0

You may also like