ਕ੍ਰਿਕਟਰ ਸ਼ਿਖਰ ਧਵਨ ਦਾ ਇਹ ਅੰਦਾਜ਼ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ , ਵੇਖੋ ਵੀਡੀਓ

Written by  Pushp Raj   |  March 23rd 2022 05:27 PM  |  Updated: March 23rd 2022 05:27 PM

ਕ੍ਰਿਕਟਰ ਸ਼ਿਖਰ ਧਵਨ ਦਾ ਇਹ ਅੰਦਾਜ਼ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ , ਵੇਖੋ ਵੀਡੀਓ

ਭਾਰਤੀ ਕ੍ਰਿਕਟਰ ਸ਼ਿਖਰ ਧਵਨ (Shikhar Dhawan) ਆਪਣੇ ਫੈਨਜ਼ ਦਾ ਦਿਲ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ , ਭਾਵੇਂ ਉਹ ਕ੍ਰਿਕਟ ਦਾ ਮੈਦਾਨ ਹੋਵੇ ਜਾਂ ਫੇਰ ਮੈਦਾਨ ਤੋਂ ਬਾਹਰ। ਸ਼ਿਖਰ ਧਵਨ ਕੁਝ ਨਾਂ ਕੁਝ ਅਜਿਹਾ ਕਰਦੇ ਹੀ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਫੈਨਜ਼ ਐਂਟਰਟੇਨ ਹੁੰਦੇ ਰਹਿਣ। ਸੋਸ਼ਲ ਮੀਡੀਆ 'ਤੇ ਹੁਣ ਸ਼ਿਖਰ ਧਵਨ ਦੇ ਇੱਕ ਹੋਰ ਨਵੇਂ ਟੈਲੇਂਟ ਦੀ ਵੀਡੀਓ ਵਾਇਰਲ ਹੋ ਰਹੀ ਹੈ।

Punjab Kings' star Shikhar Dhawan plays flute on song 'Tere mere hothon pe' Image Source: Instagram

ਕੀ ਤੁਸੀਂ ਜਾਣਦੇ ਹੋ ਪੰਜਾਬ ਕਿੰਗਜ਼ ਦੇ ਸਟਾਰ ਸ਼ਿਖਰ ਧਵਨ ਵੀ ਬੰਸਰੀ ਵਜਾ ਸਕਦੇ ਹਨ? ਜੇਕਰ ਨਹੀਂ ਜਾਣਦੇ ਤਾਂ ਇਹ ਵੀਡੀਓ ਵੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਤੇ ਤੁਸੀਂ ਵੀ ਸ਼ਿਖਰ ਧਵਨ ਦੇ ਫੈਨ ਹੋ ਜਾਓਗੇ।

ਜੀ ਹਾਂ, ਇਹ ਬਿਲਕੁਲ ਸੱਚ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਲੈਫਟ ਹੈਂਡਿਡ ਪਾਵਰ ਹਿਟਰ ਸ਼ਿਖਰ ਧਵਨ ਬੰਸਰੀ ਵੀ ਵਜਾ ਸਕਦੇ ਹਨ। ਉਹ ਇੱਕ ਚੰਗੇ ਖਿਡਾਰੀ ਹੋਣ ਦੇ ਨਾਲ-ਨਾਲ ਇੱਕ ਸੁਰੀਲੇ ਬੰਸਰੀ ਵਾਦਕ ਵੀ ਹਨ। ਇਹ ਗੱਲ ਪੰਜਾਬ ਕਿੰਗਜ਼ ਵੱਲੋਂ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਸੱਚ ਸਾਬਿਤ ਹੋ ਰਹੀ ਹੈ।

ਪੰਜਾਬ ਕਿੰਗਜ਼ ਨੇ ਇੰਸਟਾਗ੍ਰਾਮ 'ਤੇ ਸ਼ਿਖਰ ਧਵਨ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਸ਼ਿਖਰ ਧਵਨ 'ਤੇਰੇ ਮੇਰੇ ਹੋਠੋਂ ਪੇ' ਗੀਤ ਦੀ ਧੁਨ 'ਤੇ ਬੰਸਰੀ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਹੈ, "ਬਹੁਤ ਸਾਰੀਆਂ ਪ੍ਰਤਿਭਾਵਾਂ ਵਾਲਾ ਵਿਅਕਤੀ! #SherSquad, ਕੀ ਤੁਸੀਂ ਗੀਤ ਦਾ ਅੰਦਾਜ਼ਾ ਲਗਾ ਸਕਦੇ ਹੋ?" 'ਗੱਬਰ' ਦੇ ਨਾਂ ਨਾਲ ਮਸ਼ਹੂਰ ਧਵਨ ਨੂੰ ਹਰ ਕੋਈ ਪਿਆਰ ਕਰਦਾ ਹੈ।

ਸ਼ਿਖਰ ਧਵਨ ਦੀ ਇਹ ਵੀਡੀਓ ਵੇਖ ਕੇ ਉਨ੍ਹਾਂ ਦੇ ਫੈਨਜ਼ ਬੇਹੱਦ ਖੁਸ਼ ਹਨ ਤੇ ਉਹ ਕਈ ਤਰ੍ਹਾਂ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

Punjab Kings' star Shikhar Dhawan plays flute on song 'Tere mere hothon pe' Image Source: Twitter

ਹੋਰ ਪੜ੍ਹੋ : ਮੌਨੀ ਰਾਏ ਨੇ ਖ਼ਾਸ ਨੋਟ ਲਿਖ ਕੇ ਅਨੋਖੇ ਅੰਦਾਜ਼ 'ਚ ਸਮ੍ਰਿਤੀ ਈਰਾਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ

ਜ਼ਿਕਰਯੋਗ ਹੈ ਕਿ ਧਵਨ ਦਿੱਲੀ ਕੈਪੀਟਲਜ਼ ਲਈ ਇੰਡੀਅਨ ਪ੍ਰੀਮੀਅਰ ਲੀਗ ਖੇਡਦੇ ਸਨ ਪਰ ਉਨ੍ਹਾਂ ਨੂੰ ਹਾਲ ਹੀ 'ਚ ਆਈਪੀਐੱਲ 2022 ਲਈ ਪੰਜਾਬ ਕਿੰਗਜ਼ ਨੇ ਖਰੀਦਿਆ ਸੀ।

ਇਸ ਲਈ ਇਸ ਆਈਪੀਐੱਲ 'ਚ ਉਹ ਪੰਜਾਬ ਦੇ ਸਲਾਮੀ ਬੱਲੇਬਾਜ਼ ਅਤੇ ਕਪਤਾਨ ਮਯੰਕ ਅਗਰਵਾਲ ਦੇ ਨਾਲ ਪਾਰੀ ਖੇਡਦੇ ਨਜ਼ਰ ਆਉਣਗੇ। ਪੰਜਾਬ ਕਿੰਗਜ਼ ਲਗਭਗ ਨਵੀਂ ਟੀਮ ਹੈ। ਪੰਜਾਬ ਨੇ ਆਈਪੀਐਲ ਨਿਲਾਮੀ 2022 ਤੋਂ ਪਹਿਲਾਂ ਸਿਰਫ਼ ਮਯੰਕ ਅਤੇ ਅਰਸ਼ਦੀਪ ਸਿੰਘ ਨੂੰ ਹੀ ਬਰਕਰਾਰ ਰੱਖਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network