ਗੁਰਨਾਮ ਭੁੱਲਰ ਨੇ ਸਿਸਟਮ ਨੂੰ ਪਾਈਆਂ ਲਾਹਨਤਾਂ, ਫਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਦੀ ਜੱਦੋ-ਜਹਿਦ ਜਾਰੀ

Written by  Aaseen Khan   |  June 10th 2019 05:24 PM  |  Updated: June 10th 2019 05:24 PM

ਗੁਰਨਾਮ ਭੁੱਲਰ ਨੇ ਸਿਸਟਮ ਨੂੰ ਪਾਈਆਂ ਲਾਹਨਤਾਂ, ਫਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਦੀ ਜੱਦੋ-ਜਹਿਦ ਜਾਰੀ

ਗੁਰਨਾਮ ਭੁੱਲਰ ਨੇ ਸਿਸਟਮ ਨੂੰ ਪਾਈਆਂ ਲਾਹਨਤਾਂ, ਫਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਦੀ ਜੱਦੋ-ਜਹਿਦ ਜਾਰੀ : ਨੰਨ੍ਹੇ ਫਤਿਹਵੀਰ ਨੂੰ 140 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆਂ 100 ਘੰਟਿਆਂ ਦੇ ਕਰੀਬ ਹੋ ਚੱਲੇ ਹੈ ਪਰ ਹਾਲੇ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ ਹਨ। ਹਰ ਕੋਈ ਫਤਿਹਵੀਰ ਦੇ ਜਨਮਦਿਨ 'ਤੇ ਉਸ ਲਈ ਅਰਦਾਸਾਂ ਤੇ ਦੁਆਵਾਂ ਕਰ ਰਿਹਾ ਹੈ। ਜਿੱਥੇ ਪੰਜਾਬੀ ਇੰਡਸਟਰੀ ਵੱਲੋਂ ਫਤਿਹਵੀਰ ਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਫਤਿਹਵੀਰ ਲਈ ਅਰਦਾਸ ਕੀਤੀ ਹੈ ਅਤੇ ਸਿਸਟਮ ਖ਼ਿਲਾਫ਼ ਭੜਾਸ ਵੀ ਕੱਢੀ ਹੈ।

 

View this post on Instagram

 

???

A post shared by Gippy Grewal (@gippygrewal) on

ਉਹਨਾਂ ਦਾ ਕਹਿਣਾ ਹੈ "Kise de kehn lyi sirf enni gall howe chal koina bhut kuch hunda duniya ch, par yrrr asi te sada system enne ii nikkame ho gye ke ik nanni jaan nu enne dina to kadh ni paa rhe , ajj mainu bhut dukh ho riha ehh kehnde hoye ke same de haakam votaa’n di promotion karan lyi crora’n paise paani ch baha dende ne te saadiya akhan sahmne ik niyana tardaf riha te aje tak kuch ni kar paye , ehh laahnat aa saade ghar nu saadi tarakki nu , maaf karna par ehh sach aa , waheguru bhala kare , sache paatshah nu pta ki shi ki galat"

ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ ਅੱਜ ਯਾਨੀ 10 ਜੂਨ ਨੂੰ ਉਸ ਦਾ ਜਨਮਦਿਨ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। ਮਾਂ ਉਸ ਦੀਆਂ ਕਿਲਕਾਰੀਆਂ ਸੁਣਨ ਨੂੰ ਬੇਹਾਲ ਹੈ। ਆਮ ਲੋਕਾਂ ਦੇ ਵੀ ਹੰਝੂ ਨਿਕਲ ਰਹੇ ਹਨ। ਪੂਰਾ ਦੇਸ਼ ਫਤਿਹ ਲਈ ਅਰਦਾਸ ਕਰ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network