ਮਾਡਲ ਨਾਲ ਕਾਰ ‘ਚ ਰੋਮਾਂਸ ਕਰ ਰਿਹਾ ਸੀ ਫ਼ਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ, ਪਤਨੀ ਵੱਲੋਂ ਰੰਗੇ ਹੱਥੀਂ ਫੜੇ ਜਾਣ ‘ਤੇ ਪਤਨੀ ਨੂੰ ਕਾਰ ਨਾਲ ਮਾਰੀ ਟੱਕਰ, ਵੇਖੋ ਵੀਡੀਓ

written by Shaminder | October 27, 2022 01:21pm

ਅੱਜ ਕੱਲ੍ਹ ਰਿਸ਼ਤਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ।ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ, ਕਿਉਂਕਿ ਇਹ ਰਿਸ਼ਤਾ ਆਪਸੀ ਪਿਆਰ ਅਤੇ ਵਿਸ਼ਵਾਸ਼ ‘ਤੇ ਟਿਕਿਆ ਹੁੰਦਾ ਹੈ । ਪਰ ਅੱਜ ਕੱਲ੍ਹ ਰਿਸ਼ਤਿਆਂ ‘ਚ ਲਗਾਤਾਰ ਨਿਘਾਰ ਆ ਰਿਹਾ ਹੈ । ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ ਹੈ ਬਾਲੀਵੁੱਡ ‘ਚ । ਜਿੱਥੇ ‘ਦੇਹਾਤੀ ਡਿਸਕੋ’ ਫ਼ਿਲਮ ਦੇ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ (Kamal Kishore Mishra) ਦਾ ਨਾਮ ਸੁਰਖੀਆਂ ‘ਚ ਹੈ ।

 

ਹੋਰ ਪੜ੍ਹੋ : ਅਦਾਕਾਰਾ ਉਪਾਸਨਾ ਸਿੰਘ ਨੇ ਕਾਲਜ ਸਮੇਂ ਦੀ ਤਸਵੀਰ ਸਾਂਝੀ ਕੀਤੀ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ

ਕਿਉਂਕਿ ਉਨ੍ਹਾਂ ‘ਤੇ ਇਲਜ਼ਾਮ ਲੱਗਿਆ ਹੈ ਕਿ ਉਨ੍ਹਾਂ ਦੀ ਪਤਨੀ ਯਾਸਮੀਨ ਨੇ ਜਦੋਂ ਨਿਰਮਾਤਾ ਨੂੰ ਕਿਸੇ ਹੋਰ ਔਰਤ ਦੇ ਨਾਲ ਰੰਗੇ ਹੱਥੀਂ ਫੜ ਲਿਆ ਤਾਂ ਕਮਲ ਕਿਸ਼ੋਰ ਮਿਸ਼ਰਾ ਨੇ ਉਸ ਨੂੰ ਕਾਰ ਨਾਲ ਟੱਕਰ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ । ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

Kamal Kishore Image Source : Twitter

ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਹੋਇਆ ਵਿਆਹ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇਸ ਵੀਡੀਓ ‘ਚ ਸਾਫ਼ ਵੇਖਿਆ ਜਾ ਸਕਦਾ ਹੈ ਯਾਸਮੀਨ ਨੂੰ ਕਾਰ ਦੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਨਿਊਜ਼ ਏਜੰਸੀ ਏਐੱਨਆਈ ਦੇ ਵੱਲੋਂ ਵੀ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ਇਸ ਹਾਦਸੇ ਦੇ ਦੌਰਾਨ ਯਾਸਮੀਨ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ ।ਉਸ ਨੂੰ ਹਸਪਤਾਲ ‘ਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ । ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ 'ਚ ਕਮਲ ਕਿਸ਼ੋਰ ਮਿਸ਼ਰਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

You may also like