ਹਰਜੀਤ ਹਰਮਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਹੜੀ ਦਿਲੀ ਇੱਛਾ ਸੀ ਜਿਸ ਨੂੰ ਪੂਰਾ ਨਹੀਂ ਕਰ ਸਕਿਆ ਗਾਇਕ

written by Shaminder | July 14, 2022

ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦੇ ਚਮਕਦੇ ਸਿਤਾਰੇ ਹਰਜੀਤ ਹਰਮਨ ਨੂੰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ। 14 ਜੁਲਾਈ ਨੂੰ ਰਿਆਸਤੀ ਸ਼ਹਿਰ ਨਾਭਾ ਨੇੜਲੇ ਪਿੰਡ ਦੋਦਾ ਵਿਖੇ ਜਨਮ ਲੈਣ ਵਾਲੇ ਹਰਜੀਤ ਹਰਮਨ ਦਾ 1999 ਤੋਂ ਸ਼ੁਰੂ ਹੋਇਆ ਸੰਗੀਤਕ ਸਫ਼ਰ, ਲਗਾਤਾਰ ਰਵਾਨਗੀ ਵਿੱਚ ਹੈ। 'ਕੁੜੀ ਚਿਰਾਂ ਤੋਂ ਵਿੱਛੜੀ' ਐਲਬਮ ਤੋਂ ਸ਼ੁਰੂ ਹੋਇਆ ਹਰਜੀਤ ਹਰਮਨ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਸਰਗਰਮ ਹੈ।

'ਦੇਸੀ ਰੋਮੀਓਜ਼' ਅਤੇ 'ਕੁੜਮਾਈਆਂ' ਵਿੱਚ ਹਰਜੀਤ ਨੇ ਆਪਣੀ ਅਦਾਕਾਰੀ ਲੋਕਾਂ ਅੱਗੇ ਪੇਸ਼ ਕੀਤੀ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। 'ਪੰਜੇਬਾਂ' ਅਤੇ 'ਮਿੱਤਰਾਂ ਦਾ ਨਾਂਅ ਚੱਲਦਾ' ਵਰਗੇ ਨੱਚਣ-ਟੱਪਣ ਵਾਲੇ ਗੀਤਾਂ ਦੇ ਨਾਲ-ਨਾਲ ਹਰਜੀਤ ਨੇ 'ਗੱਲ ਦਿਲ ਦੀ' ਤੇ 'ਸੰਸਾਰ' ਵਰਗੇ ਸੰਜੀਦਾ ਗੀਤ ਵੀ ਬਾਖ਼ੂਬੀ ਨਿਭਾਏ ਹਨ।

ਗੀਤਕਾਰ ਪਰਗਟ ਸਿੰਘ, ਸੰਗੀਤਕਾਰ ਅਤੁਲ ਸ਼ਰਮਾ ਅਤੇ ਹਰਜੀਤ ਹਰਮਨ ਦੀ ਤਿਕੜੀ ਨੇ ਪੰਜਾਬੀ ਸੰਗੀਤ ਜਗਤ 'ਚ ਆਪਣੀ ਅਲੱਗ ਥਾਂ ਬਣਾਈ ਹੈ।

ਹਰਜੀਤ ਹਰਮਨ  ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਦੇ ਕੁਝ ਚੋਣਵੇਂ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਮਿੱਤਰਾਂ ਦਾ ਨਾਂਅ ਚੱਲਦਾ,ਚਰਖਾ ਕੱਤਦੀ,ਜੱਟੀ, ਵੰਡੇ ਗਏ ਪੰਜਾਬ ਦੀ ਤਰ੍ਹਾਂ ਵਰਗੇ ਅਨੇਕਾਂ ਹੀ ਗੀਤ ਸ਼ਾਮਿਲ ਹਨ । ਹਰਜੀਤ ਹਰਮਨ ਨੇ ਜਿੰਨੇ ਵੀ ਗੀਤ ਗਾਏ ਪ੍ਰਗਟ ਸਿੰਘ ਦੇ ਲਿਖੇ ਹੋਏ ਹਨ ।

harjit-harman image From instagram

ਹੋਰ ਪੜ੍ਹੋ : ਹਰਜੀਤ ਹਰਮਨ ਦੇ ਸਾਥੀ ਨੇ ਬਚਾਈ ਸਾਰੇ ਗਰੁੱਪ ਦੀ ਜਾਨ, ਪਰ ਖੁਦ ਆਈਸੀਯੂ ‘ਚ ਜੂਝ ਰਿਹਾ ਜ਼ਿੰਦਗੀ ਅਤੇ ਮੌਤ ਵਿਚਾਲੇ

ਹਰਜੀਤ ਹਰਮਨ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਸਾਦਗੀ ਭਰਪੂਰ ਜ਼ਿੰਦਗੀ ਜੀਉਂਦੇ ਹਨ । ਪਿੰਡ ‘ਚ ਜਨਮੇ ਹਰਜੀਤ ਹਰਮਨ ਅਕਸਰ ਆਪਣੇ ਗੀਤਾਂ ‘ਚ ਪਿੰਡ, ਜੱਟ ਅਤੇ ਕਿਸਾਨੀ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਹਨ । ਇਸੇ ਕਰਕੇ ਇਸ ਦੇਸੀ ਜੱਟ ਨੂੰ ਦੇਸੀ ਤਰੀਕੇ ਦੇ ਨਾਲ ਰਹਿਣਾ ਹੀ ਪਸੰਦ ਹੈ ।

harbhajan Mann, harjit harman and jasbir jassi image From instagram

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਸਾਂਝੀ ਕੀਤੀ ਹਰਭਜਨ ਮਾਨ ਅਤੇ ਹਰਜੀਤ ਹਰਮਨ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਉਨ੍ਹਾਂ ਨੂੰ ਕੁੜਤਾ ਪਜਾਮਾ ਅਤੇ ਟੀ ਸ਼ਰਟ ਪਾਉਣਾ ਚੰਗਾ ਲੱਗਦਾ ਹੈ ਅਤੇ ਇਸ ਤੋਂ ਇਲਾਵਾ ਦੇਸੀ ਖਾਣਾ ਹੀ ਪਸੰਦ ਹੈ ਘਰ ਦੀ ਦਾਲ ਰੋਟੀ ,ਸਾਗ ਅਤੇ ਮੱਕੀ ਦੀ ਰੋਟੀ ਦੇ ਸ਼ੁਕੀਨ ਹਨ ਹਰਜੀਤ ਹਰਮਨ । ਹਰਜੀਤ ਹਰਮਨ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ 'ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਉਹ ਅਕਸਰ ਕੁਲਦੀਪ ਮਾਣਕ ਦਾ ਇੱਕ ਗੀਤ ਗਾਇਆ ਕਰਦੇ ਸਨ 'ਰਾਜਾ 'ਤੇ ਰਾਣੀ ਪੁੱਤ ਨੂੰ ਆਰੇ ਨਾਲ ਚੀਰਦੇ' ।

Harjit harman -

ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਕੁਲਦੀਪ ਮਾਣਕ ਨਾਲ ਗੀਤ ਕਰਨ ਪਰ ਵਕਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ । ਉਨ੍ਹਾਂ ਦੀ ਇਹ ਦਿਲੀ ਇੱਛਾ ਪੂਰੀ ਨਹੀਂ ਸੀ ਹੋ ਸਕੀ। ਕਿਉਂਕਿ ਕੁਲਦੀਪ ਮਾਣਕ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ । ਹਰਜੀਤ ਹਰਮਨ ਆਪਣੀ ਇੱਕ ਆਦਤ ਤੋਂ ਬਹੁਤ ਪ੍ਰੇਸ਼ਾਨ ਹਨ ਕਿ ਉਹ ਅਕਸਰ ਵਾਅਦੇ ਕਰਕੇ ਭੁੱਲ ਜਾਂਦੇ ਹਨ। ਉਹ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹਨ ਅਤੇ ਵਿਹਲਾ ਸਮਾਂ ਉਹ ਆਪਣੇ ਪਰਿਵਾਰ ਨਾਲ ਬਿਤਾਉਣਾ ਹੀ ਪਸੰਦ ਕਰਦੇ ਹਨ ।

 

View this post on Instagram

 

A post shared by Harjit Harman (@harjitharman)

You may also like