‘ਹਾਈ ਐਂਡ ਯਾਰੀਆਂ’ ਦਾ ਪਹਿਲਾ ਗੀਤ ‘ਰੱਬਾ ਵੇ’ ਕਰ ਰਿਹਾ ਹੈ ਸਭ ਨੂੰ ਭਾਵੁਕ

written by Lajwinder kaur | January 23, 2019

ਤਿੰਨ ਗਾਇਕਾਂ ਦੀ ਤਿੱਕੜੀ ਵਾਲੀ ਪੰਜਾਬੀ ਫਿਲਮ ਹਾਈ ਐਂਡ ਯਾਰੀਆਂ ਦਾ ਸਰੋਤਿਆਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਤੇ ਇਸ ਫਿਲਮ ਦਾ ਪਹਿਲਾਂ ਗੀਤ ‘ਰੱਬਾ ਵੇ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਬੀ ਪਰਾਕ ਜਿਹਨਾਂ ਦੇ ਮਿਊਜ਼ਿਕ ਤੇ ਗੀਤਾਂ ਦੇ ਸਾਰੇ ਹੀ ਦੀਵਾਨੇ ਨੇ। ‘ਰੱਬਾ ਵੇ’ ਇੱਕ ਸੈਂਡ ਸੌਂਗ ਹੈ ਜਿਸ ਨੂੰ ਫਿਲਮ ਦੇ ਹੀਰੋ ਨਿੰਜਾ, ਰਣਜੀਤ ਬਾਵਾ, ਜੱਸੀ ਗਿੱਲ ਤੇ ਫਿਲਮ ਦੀਆਂ ਹੀਰੋਇਨਾਂ ਨਵਨੀਤ ਕੌਰ ਢਿੱਲੋਂ , ਮੁਸਕਾਨ ਸੇਠੀ , ਆਰੂਸ਼ੀ ਸ਼ਰਮਾ ਉੱਤੇ ਫਿਲਮਾਇਆ ਗਿਆ ਹੈ।

ਹੋਰ ਵੇਖੋ : ਕਿਉਂ ਭੁੱਲਣ ਦੀਆਂ ਗੱਲਾਂ ਕਰ ਰਹੇ ਨੇ ਗੁਰਨਜ਼ਰ

ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਨੇ ਤੇ ਗੀਤ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ‘ਰੱਬਾ ਵੇ’ ਗੀਤ ਨੂੰ ਬੀ ਪਰਾਕ ਨੇ ਬਹੁਤ ਹੀ ਖੂਬਸੂਰਤ ਗਾਇਆ ਹੈ ਤੇ ਬੀ ਪਰਾਕ ਦੀ ਆਵਾਜ਼ ਤੇ ਗੀਤ ਦੇ ਬੋਲ ਸਭ ਨੂੰ ਭਾਵੁਕ ਕਰ ਦੇਣਗੇ। ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਸ ਨੂੰ ਵੀ ਬਹੁਤ ਵਧੀਆ ਬਣਾਇਆ ਗਿਆ ਹੈ ਤੇ ਲੋਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

View this post on Instagram

 

hanji kida lagega trailer ?? High End Yaariyaan ?? Releasing on 22nd Feb

A post shared by Jassie Gill (@jassie.gill) on

ਹੋਰ ਵੇਖੋ : ਭੂਮਿਕਾ ਸ਼ਰਮਾ ਦੇ ਨਖਰੇ ਨੇ ਲੁੱਟੇ ਸਭ ਦੇ ਦਿਲ, ਦੇਖੋ ਵੀਡੀਓ

ਹਾਈ ਐਂਡ ਯਾਰੀਆਂ ਦਾ ਹਾਲ ਹੀ ‘ਚ ਟਰੇਲਰ ਰਿਲੀਜ਼ ਹੋਇਆ ਸੀ ਜਿਸ ‘ਚ ਤਿੰਨ ਦੋਸਤਾਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਫਿਲਮ ‘ਚ ਕਾਮੇਡੀ, ਰੋਮਾਂਸ ਤੇ ਐਕਸ਼ਨ ਦੇ ਨਾਲ ਨਾਲ ਫਿਲਮੀ ਡਰਾਮਾ ਦੇਖਣ ਨੂੰ ਮਿਲਗੇ। ‘ਹਾਈ ਐਂਡ ਯਾਰੀਆਂ’ ‘ਚ ਜੱਸੀ ਗਿੱਲ, ਰਣਜੀਤ ਬਾਵਾ ਅਤੇ ਨਿੰਜਾ ਦੀ ਅਦਾਕਾਰੀ ਵੀ ਤਾਰੀਫ ਦੇ ਕਾਬਿਲ ਹੈ। ਸੰਦੀਪ ਬੰਸਲ , ਦਿਨੇਸ਼ ਔਲਖ , ਬਲਵਿੰਦਰ ਕੋਹਲੀ ਅਤੇ ਪੰਕਜ ਬੱਤਰਾ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਹਾਈ ਐਂਡ ਯਾਰੀਆਂ ਮੂਵੀ ਦੀ ਕਹਾਣੀ ਅਤੇ ਸਕਰੀਨ ਪਲੇ ਗੁਰਜੀਤ ਸਿੰਘ ਵੱਲੋਂ ਲਿਖਿਆ ਗਿਆ ਹੈ। ਫਿਲਮ ‘ਚ ਮਿਊਜ਼ਕ ਦਿੱਤਾ ਹੈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਬੀ ਪਰਾਕ , ਮਿਊਜ਼ਿਕਲ ਡੌਕਟਰਜ਼ , ਜੈਦੇਵ ਕੁਮਾਰ ਐਂਡ ਗੋਲਡ ਬੁਆਏ ਉਲੂਮਨਾਤੀ ਐਂਡ ਬੁਪਸ ਸੱਗੂ ਨੇ। ਇਹ ਮੂਵੀ 22 ਫਰਬਰੀ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

You may also like