ਕਿਉਂ ਭੁੱਲਣ ਦੀਆਂ ਗੱਲਾਂ ਕਰ ਰਹੇ ਨੇ ਗੁਰਨਜ਼ਰ

Written by  Lajwinder kaur   |  January 18th 2019 11:20 AM  |  Updated: January 18th 2019 12:28 PM

ਕਿਉਂ ਭੁੱਲਣ ਦੀਆਂ ਗੱਲਾਂ ਕਰ ਰਹੇ ਨੇ ਗੁਰਨਜ਼ਰ

ਗੁਰਨਜ਼ਰ ਜੋ ਕਿ ਬਹੁਤ ਸਾਰੇ ਰੋਮਾਂਟਿਕ, ਸੈਂਡ ਤੇ ਬੀਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ। ਪੰਜਾਬੀ ਸਿੰਗਰ ਗੁਰਨਜ਼ਰ ਜਿਹਨਾਂ ਨੇ ਹਾਲ ਹੀ ‘ਚ ਪੰਜਾਬੀ ਗੀਤ ‘ਪਿੰਜਰੇ’  ਦੇ ਨਾਲ ਸਭ ਨੂੰ ਭਾਵੁਕ ਕਰ ਦਿੱਤਾ ਸੀ ਅਤੇ ਇਸ ਵਾਰ ਉਹ ਹਿੰਦੀ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ। ਜੀ ਹਾਂ ਗੁਰਨਜ਼ਰ ਦਾ ਇਹ ਪਹਿਲਾ ਹਿੰਦੀ ਸੌਂਗ ਹੈ ਜਿਸ ਦਾ ਨਾਮ ‘ਕੈਸੇ ਭੁਲੂ’ ਹੈ।

https://www.instagram.com/p/BsvJjcNBH7e/

ਹੋਰ ਵੇਖੋ: ਅਸ਼ਕੇ ਫਿਲਮ ਦੀ ਹੀਰੋਇਨ ਸੰਜੀਦਾ ਸ਼ੇਖ ਨੇ ਕੀਤੀ ਡਾ.ਗੁਲਾਟੀ ਦੀ ਤਾਰੀਫ

ਗੁਰਨਜ਼ਰ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਹਿੰਦੀ ਸੌਂਗ ਦੀ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਲਿਖਿਆ ਹੈ ਕਿ, ‘#kaisebhuloon ਅੱਜ ਤੋਂ ਛੇ ਸਾਲ ਪਹਿਲਾਂ ਲਿਖਿਆ ਸੀ ਇਹ ਗਾਣਾ...ਇਹ ਗੀਤ ਦਿਲ ਦੇ ਬਹੁਤ ਨੇੜੇ ਹੈ...’

https://www.youtube.com/watch?v=Irpnr4Q1h9Y

ਹੋਰ ਵੇਖੋ: ਪਰਮੀਸ਼ ਦੇ ‘ਸਭ ਫੜੇ ਜਾਣਗੇ’ ਨੇ ਕੀਤਾ ਕਮਾਲ ਹਾਸਿਲ ਕੀਤੀ ਇਹ ਉਪਲਬਧੀ

ਗੀਤ ਨੂੰ ਕੰਪੋਜ਼ ਤੇ ਗੀਤ ਦੇ ਬੋਲ ਖੁਦ ਗੁਰਨਜ਼ਰ ਨੇ ਲਿਖੇ ਨੇ। ਇਸ ਗੀਤ ਦੀ ਵੀਡੀਓ ਲਈ ਅਦਾਕਾਰੀ ਕੀਤੀ ਹੈ ਅਨਿਕੇਤ ਚਿੰਦਕ ਤੇ ਐਸ਼ਵਰਿਆ ਨੇ। ਗੁਰਨਜ਼ਰ ਦੀ ਆਵਾਜ਼ ਦੇ ਨਾਲ ਨਾਲ ਗੀਤ ਦੀ ਵੀਡੀਓ ਵੀ ਦਿਲ ਨੂੰ ਛੂਹ ਜਾਂਦੀ ਹੈ। ਇਸ ਗੀਤ ਦਾ ਮਿਊਜ਼ਿਕ ਗਰੂਵਸਟਰ ਵੱਲੋਂ ਦਿੱਤਾ ਗਿਆ ਹੈ। ਗੁਰਨਜ਼ਰ ਚੱਠਾ ਦੇ ਯੂਟਿਊਬ ਚੈਨਲ ‘ਤੇ ਇਸ ਨੂੰ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network