ਪਹਿਲੀ ਵਾਰ ਕਰੀਨਾ ਕਪੂਰ ਖ਼ਾਨ ਨੇ ਬੇਬੀ ਬੰਪ ਫਲਾਂਟ ਕਰਦਿਆਂ ਦੀ ਝਲਕ ਕੀਤੀ ਸਾਂਝੀ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

written by Lajwinder kaur | October 28, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਇੱਕ ਵਾਰ ਫਿਰ ਤੋਂ ਮਾਂ ਬਣਨ ਜਾ ਰਹੀ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । inside pic of kareena kapoor khan ਹੋਰ ਪੜ੍ਹੋ : ਮਾਂ ਦੀ ਭਗਤੀ ‘ਚ ਲੀਨ ਨਜ਼ਰ ਆਈ ਸ਼ਿਲਪਾ ਸ਼ੈੱਟੀ, ਆਪਣੀ ਬੇਟੀ ਤੇ ਕਈ ਹੋਰ ਬੱਚੀਆਂ ਦਾ ਕੀਤਾ ਕੰਨਿਆ ਪੂਜਨ
ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦਿਆਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਡਬਲ ਟਰਬਲ..ਭੈਣਾਂ ਦਾ ਪਿਆਰ..ਭੈਣ ਦੇ ਨਾਲ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ’ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ । ਇਸ ਤੋਂ ਇਲਾਵਾ ਫੈਨਜ਼ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । kareena kapoor khan pic ਇਸ ਵੀਡੀਓ ‘ਚ ਕਰੀਨਾ ਕਪੂਰ ਖ਼ਾਨ ਆਪਣੀ ਵੱਡੀ ਭੈਣ ਕਰਿਸ਼ਮਾ ਕਪੂਰ ਦੇ ਨਾਲ ਦਿਖਾਈ ਦੇ ਰਹੀ ਹੈ । ਦੋਵੇਂ ਭੈਣਾਂ ਇਕੱਠੇ ਕਿਸੇ ਪ੍ਰੋਜੈਕਟ ਉੱਤੇ ਕੰਮ ਕਰ ਰਹੀਆਂ ਨੇ । ਪਿੱਛੇ ਜਿਹੇ ਕਰੀਨਾ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ । ਇਸ ਫ਼ਿਲਮ ਉਹ ਆਮਿਰ ਖ਼ਾਨ ਦੇ ਨਾਲ ਦਿਖਾਈ ਦੇਣਗੇ । laal singh chaddha wrap pic

 

0 Comments
0

You may also like