ਇਸ ਵਜ੍ਹਾ ਕਰਕੇ ਗਾਇਕ ਦਿਲਜੀਤ ਦੋਸਾਂਝ ਨੇ ਹਾਲੀਵੁੱਡ ਦੀ ਫ਼ਿਲਮ ਨੂੰ ਮਾਰ ਦਿੱਤੀ ਸੀ ਠੋਕਰ

written by Rupinder Kaler | September 01, 2021

ਗਾਇਕ ਤੇ ਅਦਾਕਾਰ ਬਣੇ ਦਿਲਜੀਤ ਦੋਸਾਂਝ (Diljit Dosanjh)ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਉਹਨਾਂ ਦਾ ਵੱਡਾ ਨਾਂਅ ਹੈ ਹਾਲਾਕਿ ਬਾਲੀਵੁੱਡ ਵਿੱਚ ਵੀ ਉਹਨਾਂ ਦਾ ਸਿੱਕਾ ਚਲਦਾ ਹੈ । ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਉਸ ਨੂੰ ਹਾਲੀਵੁੱਡ ਫ਼ਿਲਮ ਦੀ ਵੀ ਆਫਰ ਹੋਈ ਸੀ ਪਰ ਦਿਲਜੀਤ ਨੇ ਕੁਝ ਕਾਰਨਾਂ ਕਰਕੇ ਇਸ ਫ਼ਿਲਮ ਨੂੰ ਠੋਕਰ ਮਾਰ ਦਿੱਤੀ । ਦਿਲਜੀਤ (Diljit Dosanjh)ਕਿਸੇ ਫ਼ਿਲਮ ਵਿੱਚ ਕੰਮ ਕਰਨ ਤੋਂ ਪਹਿਲਾਂ ਬਹੁਤ ਕੁਝ ਫ਼ਿਲਮ ਵਿੱਚ ਦੇਖਦੇ ਹਨ । ਉਸ ਤੋਂ ਬਾਅਦ ਹੀ ਉਹ ਕੋਈ ਫ਼ਿਲਮ ਸਾਈਨ ਕਰਦੇ ਹਨ ।

inside image of singer diljit dosanjh new song lover out Pic Courtesy: Instagram

ਹੋਰ ਪੜ੍ਹੋ :

ਕਿਸਾਨਾਂ ਖਿਲਾਫ ਬੋਲਣ ਵਾਲੀ ਅਦਾਕਾਰਾ ਪਾਇਲ ਰੋਹਤਗੀ ਇੱਕ ਵਾਰ ਫਿਰ ਆਈ ਵਿਵਾਦਾਂ ਵਿੱਚ

diljit dosanjh shared new pics-min Pic Courtesy: Instagram

ਇਹ ਹੀ ਕਾਰਨ ਹੈ ਕਿ ਦਿਲਜੀਤ ਬਹੁਤ ਚੋਣਵੀਆਂ ਫ਼ਿਲਮਾਂ ਕਰਦਾ ਹੈ ।ਦਿਲਜੀਤ (Diljit Dosanjh)ਨੂੰ ਹਾਲੀਵੁੱਡ ਤੋਂ ਵੀ ਇੱਕ ਫ਼ਿਲਮ ਦੀ ਪੇਸ਼ਕਸ਼ ਮਿਲੀ ਸੀ , ਜੋ ਕਿ ਬਹੁਤ ਸਾਰੇ ਕਲਾਕਾਰਾਂ ਦਾ ਸੁਫਨਾ ਹੁੰਦਾ ਹੈ । ਪਰ ਦਿਲਜੀਤ ਨੇ ਹਾਲੀਵੁੱਡ ਦੀ ਫ਼ਿਲਮ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ । ਦਿਲਜੀਤ ਨੇ ਖੁਦ ਇੱਕ ਤਾਜ਼ਾ ਇੰਟਰਵਿਊ ਵਿੱਚ ਇਸਦਾ ਕਾਰਨ ਦੱਸਿਆ ਹੈ ।

feature image of diljit dosanjh with intens and raj ranjodh-min Image Source: Instagram

ਦਿਲਜੀਤ (Diljit Dosanjh)ਨੇ ਕਿਹਾ, ਉਸਨੂੰ ਡਬਿੰਗ ਲਈ ਇੱਕ ਹਾਲੀਵੁੱਡ ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਦਾ ਬਜਟ ਠੀਕ ਨਹੀਂ ਸੀ ।ਉਹ ਉਸਨੂੰ ਚੰਗੇ ਪੈਸੇ ਦੀ ਪੇਸ਼ਕਸ਼ ਨਹੀਂ ਦੇ ਰਹੇ ਸਨ । ਹਾਲਾਂਕਿ ਉਸਨੇ ਉਨ੍ਹਾਂ ਨੂੰ ਕਿਹਾ ਕਿ ਜੇ ਤੁਹਾਡਾ ਏਡਾ ਵੱਡਾ ਪ੍ਰੋਡਕਸ਼ਨ ਹਾਊਸ ਹੈ ਤਾਂ ਉਨ੍ਹਾਂ ਨੂੰ ਇੱਕ ਚੰਗਾ ਸੌਦਾ ਪੇਸ਼ ਕਰਨਾ ਚਾਹੀਦਾ ਸੀ ।ਪਰ ਅਜਿਹਾ ਨਹੀਂ ਹੋਇਆ ।

0 Comments
0

You may also like