ਕ੍ਰਿਸ ਰੌਕ ਤੋਂ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਤੱਕ, ਇਨ੍ਹਾਂ ਕਲਾਕਾਰਾਂ ਨੂੰ ਜਨਤਕ ਤੌਰ 'ਤੇ ਪਏ ਸੀ ਥੱਪੜ

written by Lajwinder kaur | March 30, 2022

ਕਲਾਕਾਰਾਂ ‘ਚ ਇੱਕ ਦੂਜੇ ਨੂੰ ਲੈ ਕੇ ਵਿਵਾਦ ਹੋਣਾ ਇੱਕ ਆਮ ਜਿਹੀ ਗੱਲ ਹੈ ਪਰ ਕਈ ਵਾਰ ਇਹ ਵਿਵਾਦ ਇੰਨਾ ਵੱਧ ਜਾਂਦਾ ਹੈ ਜਦੋਂ ਕਲਾਕਾਰ ਵੀ ਆਪਣਾ ਆਪਾ ਖੋ ਕੇ ਹੱਥੋ-ਪਾਈ ਤੱਕ ਉਤਰ ਜਾਂਦੇ ਹਨ। ਅਜਿਹਾ ਹੀ ਇੱਕ ਵਿਵਾਦ ਇਸ ਵਾਰ ਦੇ ਆਸਕਰ ਅਵਾਰਡ ਪ੍ਰੋਗਰਾਮ ਦੌਰਾਨ ਦੇਖਣ ਨੂੰ ਮਿਲਿਆ । ਜਦੋਂ ਹਾਲੀਵੁੱਡ ਐਕਟਰ ਵਿਲ ਸਮਿਥ ਨੇ ਆਸਕਰ 2022 ਵਿੱਚ ਕ੍ਰਿਸ ਰੌਕ ਨੂੰ ਥੱਪੜ ਮਾਰਿਆ । ਆਓ ਤੁਹਾਨੂੰ ਕੁਝ ਹੋਰ ਕਲਾਕਾਰਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਸ਼ਰਮਨਾਕ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਜਨਤਕ ਤੌਰ 'ਤੇ ਥੱਪੜ ਮਾਰਿਆ ਗਿਆ ਸੀ।

ਹੋਰ ਪੜ੍ਹੋ : ਬਜਟ 'ਚ ਕ੍ਰਿਪਟੋ ਕਰੰਸੀ 'ਤੇ 30 ਫੀਸਦੀ ਟੈਕਸ ਦਾ ਐਲਾਨ, ਸੋਸ਼ਲ ਮੀਡੀਆ ‘ਤੇ ਜੰਮ ਕੇ ਵਾਇਰਲ ਹੋ ਰਹੇ ਨੇ ਮੀਮਜ਼

ਕ੍ਰਿਸ ਰੌਕ

ਕ੍ਰਿਸ ਰਾਕ ਅਤੇ ਵਿਲ ਸਮਿਥ ਦੀ ਲੜਾਈ ਆਸਕਰ 2022 ਵਿੱਚ ਟਾਕ ਆਫ਼ ਦਾ ਟਾਊਨ ਬਣ ਗਈ। ਰੌਕ ਨੇ ਸਮਿਥ ਦੀ ਪਤਨੀ ਦੇ ਵਾਲਾਂ ਨੂੰ ਲੈ ਕੇ ਮਜ਼ਾਕ ਕੀਤਾ ਸੀ। ਪਰ ਵਿਲ ਸਮਿਥ ਨੂੰ ਇਹ ਪਸੰਦ ਨਹੀਂ ਆਇਆ ਤੇ ਸਮਿਥ ਸਟੇਜ 'ਤੇ ਗਏ ਅਤੇ ਕ੍ਰਿਸ ਨੂੰ ਥੱਪੜ ਮਾਰਿਆ।

will smith slap cris Image from Google

ਸੁਸ਼ਾਂਤ ਸਿੰਘ ਰਾਜਪੂਤ

ਖਬਰਾਂ ਅਨੁਸਾਰ, ਇੱਕ ਪਾਰਟੀ ਵਿੱਚ, ਅੰਕਿਤਾ ਲੋਖੰਡੇ ਨੇ ਆਪਣੇ ਬੁਆਏਫ੍ਰੈਂਡ ਸੁਸ਼ਾਂਤ ਸਿੰਘ ਰਾਜਪੂਤ ਨੂੰ ਥੱਪੜ ਮਾਰ ਦਿੱਤਾ ਸੀ ਕਿਉਂਕਿ ਉਹ ਦੂਜੀਆਂ ਕੁੜੀਆਂ ਨਾਲ ਫਲਰਟ ਕਰ ਰਿਹਾ ਸੀ। ਇਸ ਗੱਲ ਤੋਂ ਬਾਅਦ ਹੀ ਦੋਵਾਂ ਵੱਖ ਹੋ ਗਏ ਸਨ।

Ankita Lokhande Breaks Silence On Sushant Singh Rajput’s Death

ਬਿਪਾਸ਼ਾ ਬਾਸੂ-

2001 ਵਿੱਚ, ਕਥਿਤ ਤੌਰ 'ਤੇ ਕਰੀਨਾ ਕਪੂਰ ਤੇ ਅਦਾਕਾਰਾ ਬਿਪਾਸ਼ਾ ਬਾਸੂ ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਕਰੀਨਾ ਨੇ ਤਾਂ ਬਿਪਾਸ਼ਾ ਨੂੰ 'ਕਾਲੀ ਬਿੱਲੀ' ਕਹਿ ਕੇ ਕਥਿਤ ਤੌਰ 'ਤੇ ਥੱਪੜ ਵੀ ਮਾਰਿਆ ਸੀ।

kareena kapoor and bipasha basu

ਅਭਿਨਵ ਕੋਹਲੀ

ਸ਼ਵੇਤਾ ਤਿਵਾਰੀ ਜੋ ਕਿ ਆਪਣੀ ਆਦਕਾਰੀ ਦੇ ਨਾਲ ਆਪਣੇ ਵਿਆਹਾਂ ਕਰਕੇ ਵੀ ਖੂਬ ਸੁਰਖੀਆਂ ਚ ਬਣੀ ਰਹਿੰਦੀ ਹੈ। ਦੱਸ ਦਈਏ ਸ਼ਵੇਤਾ ਤਿਵਾਰੀ ਦੇ ਪਹਿਲੇ ਪਤੀ ਰਾਜਾ ਚੌਧਰੀ ਨੇ ਪੁਲਿਸ ਦੇ ਸਾਹਮਣੇ ਉਸਦੇ ਦੂਜੇ ਪਤੀ ਅਭਿਨਵ ਕੋਹਲੀ ਨੂੰ ਥੱਪੜ ਮਾਰਿਆ ਸੀ।

raja chaudhary slaps shweta tiwari second husband abhinav kohli

ਕਰਨ ਸਿੰਘ ਗਰੋਵਰ

ਖਬਰਾਂ ਮੁਤਾਬਕ ਕਰਨ ਸਿੰਘ ਗਰੋਵਰ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਜੈਨੀਫਰ ਵਿੰਗੇਟ ਨੇ ਉਨ੍ਹਾਂ ਦੇ ਟੀਵੀ ਸ਼ੋਅ ਦੇ ਸੈੱਟ 'ਤੇ ਥੱਪੜ ਮਾਰਿਆ ਸੀ। ਕਥਿਤ ਤੌਰ 'ਤੇ, ਜੈਨੀਫਰ ਨੂੰ ਕਰਨ ਦੇ ਕਥਿਤ ਅਫੇਅਰ ਬਾਰੇ ਪਤਾ ਲੱਗਾ ਅਤੇ ਉਸ ਨੇ ਪੂਰੇ ਕਰਿਊ ਦੇ ਸਾਹਮਣੇ ਜੈਨੀਫਰ ਨੇ ਆਪਣਾ ਗੁੱਸਾ ਜ਼ਾਹਿਰ ਕਰ ਦਿੱਤਾ ਸੀ।

karan and jennifar

ਅਭਿਸ਼ੇਕ ਅਵਸਥੀ

ਰਾਖੀ ਸਾਵੰਤ ਨੂੰ ਡਰਾਮ ਕੁਇਨ ਵੀ ਕਿਹਾ ਜਾਂਦਾ ਹੈ। ਦੱਸ ਦਈਏ ਰਾਖੀ ਸਾਵੰਤ ਦੇ ਸਾਬਕਾ ਬੁਆਏਫ੍ਰੈਂਡ ਅਭਿਸ਼ੇਕ ਅਵਸਥੀ ਨੂੰ ਗਰਲਫ੍ਰੈਂਡ ਯਾਨੀਕਿ ਰਾਖੀ ਸਾਵੰਤ ਨੇ ਸਾਰੇ ਮੀਡੀਆ ਦੇ ਸਾਹਮਣੇ ਥੱਪੜ ਮਾਰ ਦਿੱਤਾ ਸੀ।

rakhi sawant slaps abishek awasti

You may also like