ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਕਾਮੇਡੀ ਵੀਡੀਓ, ਫੈਨਜ਼ ਨੇ ਕੀਤਾ ਪਸੰਦ

written by Pushp Raj | December 10, 2021

ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੇ ਵੱਖ-ਵੱਖ ਵਿਚਾਰ, ਕਵਿਤਾਵਾਂ, ਤਸਵੀਰਾਂ ਅਤੇ ਵੀਡੀਓਸ ਸ਼ੇਅਰ ਕਰਦੇ ਰਹਿੰਦੇ ਹਨ।

BIG B NEW INSTA POST Image source Instagram

ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਬੇਹੱਦ ਹਾਸੇ ਤੇ ਕਾਮੇਡੀ ਨਾਲ ਭਰਪੂਰ ਹੈ। ਦਰਅਸਲ ਅਮਿਤਾਭ ਬੱਚਨ ਨੇ ਇੱਕ ਬਿੱਲੀ ਦੀ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਇੱਕ ਕੈਪਸ਼ਨ ਦਿੱਤਾ ਹੈ," ਜੇਕਰ ਮੁੱਛਾਂ ਹੋਣ ਤਾਂ ਇਸ ਬਿੱਲੀ ਵਾਂਗ ਹੋਣ ਨਹੀਂ ਵਰਨਾ ਨਾਂ ਹੋਣ, ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਕਿਸ਼ੋਰ ਕੁਮਾਰ ਦਾ ਮਸ਼ਹੂਰ ਗੀਤ ਥੋੜੀ ਸੀ ਜੋ ਪੀ ਲੀ ਹੈ ਚੱਲ ਰਿਹਾ ਹੈ।

BIG B INSTA POST PEOPLE REACTION Image source InstagramBollywood hero Amitabh Bachchan 

ਹੋਰ ਪੜ੍ਹੋ : ਰਣਬੀਰ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਕਿਉਂ ਫ਼ਿਲਮ 83 ਦੇ ਨਿਰਮਾਤਾਵਾਂ ਖਿਲਾਫ਼ ਦਰਜ ਹੋਇਆ ਕੇਸ

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਬਿੱਲੀ ਇੱਕ ਗਿਲਾਸ ਦੇ ਨੇੜੇ ਖੜ੍ਹੀ ਹੈ ਅਤੇ ਵਾਰ-ਵਾਰ ਗਿਲਾਸ 'ਚ ਆਪਣੇ ਅਗਲੇ ਪੰਜੇ ਨੂੰ ਪਾ ਰਹੀ ਹੈ। ਉਹ ਆਪਣੇ ਅਗਲੇ ਪੰਜੇ ਦੇ ਨਾਲ ਗਿਲਾਸ 'ਚ ਪਈ ਹੋਈ ਡ੍ਰਿੰਕ ਨੂੰ ਪੀਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਇਹੀ ਬਿੱਲੀ ਇੱਕ ਘਰ ਦੀਆਂ ਪੌੜੀਆਂ ਉੱਤੇ ਚੜ੍ਹਨ ਦੀ ਨਾਕਾਮ ਕੋਸ਼ਿਸ਼ ਕਰਦੀ ਹੋਈ ਵਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਬਿੱਲੀ ਦੀ ਚਾਲ ਕਿਸੇ ਸ਼ਰਾਬੀ ਵਾਂਗ ਨਜ਼ਰ ਆ ਰਹੀ ਹੈ।

BIG B INSTA POST Image source Instagram

ਹੋਰ ਪੜ੍ਹੋ : ਸਲਮਾਨ ਖ਼ਾਨ ਤੇ ਰਣਬੀਰ ਨੂੰ ਛੱਡ ਬਾਲੀਵੁੱਡ ਸੈਲੇਬਸ ਨੇ ਦਿੱਤੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਵਧਾਈ

 

View this post on Instagram

 

A post shared by Amitabh Bachchan (@amitabhbachchan)

ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ ਦਾ ਆਨੰਦ ਮਾਣ ਰਹੇ ਹਨ। ਬਿੱਗ ਬੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਉੱਤੇ ਫੈਨਜ਼ ਵੱਖ-ਵੱਖ ਕੁਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਕਿਸੇ ਨੇ ਲਿਖਿਆ ਸਰ ਤੁਸੀਂ ਵੀ ਮਜ਼ਾਕ ਕਰਦੇ ਹੋ ਅਤੇ ਕਿਸੇ ਨੇ ਲਿਖਿਆ ਤੁਸੀਂ ਕਿਹੜੀ ਲਾਈਨ ਵਿੱਚ ਆ ਗਏ ਹੋ। ਫਿਲਹਾਲ ਇਹ ਵੀਡੀਓ ਬੇਹੱਦ ਹਾਸੇ ਭਰੀ ਹੈ ਤੇ ਦਰਸ਼ਕ ਇਸ ਦਾ ਆਨੰਦ ਮਾਣ ਰਹੇ ਹਨ।

You may also like