ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦਾ ਪਹਿਲਾ ਗੀਤ 'ਢੋਲੀਡਾ' ਹੋਇਆ ਰਿਲੀਜ਼ ,ਗਰਬਾ ਕਰਦੇ ਹੋਏ ਨਜ਼ਰ ਆਈ ਆਲਿਆ ਭੱਟ

written by Pushp Raj | February 10, 2022

ਆਲਿਆ ਭੱਟ ਸਟਾਰਰ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਗੀਤ ਢੋਲੀਡਾ ਦਾ ਰਿਲੀਜ਼ ਚੁੱਕਾ ਹੈ। ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਇਸ 'ਚ ਆਲਿਆ ਗਰਬਾ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਫ਼ਿਲਮ 'ਚ ਆਲੀਆ ਦੇ ਲੁੱਕ ਅਤੇ ਦਮਦਾਰ ਡਾਈਲਾਗਸ ਨੇ ਲੋਕਾਂ 'ਚ ਫ਼ਿਲਮ ਦੇਖਣ ਲਈ ਉਤਸ਼ਾਹ ਵੱਧਾ ਦਿੱਤਾ ਹੈ।

ਇਸ ਗੀਤ ਵਿੱਚ ਗੁਜਰਾਤੀ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਵਿੱਚ ਆਲਿਆ ਭੱਟ (ਗੰਗੂਬਾਈ ਕਾਠਿਆਵਾੜੀ) ਦਾ ਰੋਲ ਨਿਭਾ ਰਹੀ ਹੈ। ਗੀਤ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅੱਖਾਂ ਵਿੱਚ ਕੱਜਲ ਦੀ ਮੋਟੀ ਧਾਰ, ਮੱਥੇ ਲਾਲ ਬਿੰਦੀ ਤੇ ਵਾਲਾਂ ਵਿੱਚ ਗਜ਼ਰਾ ਲਾ ਕੇ ਚਿੱਟੇ ਰੰਗ ਦੀ ਸਾੜ੍ਹੀ ਵਿੱਚ ਸਜੀ ਆਲਿਆ ਭੱਟ ਬਹੁਤ ਹੀ ਸੋਹਣੀ ਨਜ਼ਰ ਆ ਰਹੀ ਹੈ। ਗੀਤ ਦੇ ਵਿੱਚ ਕਈ ਔਰਤਾਂ ਇੱਕਠੇ ਗੀਤ ਗਾ ਰਹੀਆਂ ਹਨ ਤੇ ਗਰਬਾ ਕਰ ਰਹੀਆਂ ਹਨ। ਇਸ ਗੀਤ ਵਿੱਚ ਆਲਿਆ ਬਹੁਤ ਹੀ ਦਮਦਾਰ ਤੇ ਜੋਸ਼ ਭਰੇ ਅੰਦਾਜ਼ ਵਿੱਚ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।

image From instagram

ਇਸ ਗੀਤ ਨੂੰ ਸੰਗੀਤ ਸੰਜੇ ਲੀਲਾ ਭੰਸਾਲੀ ਨੇ ਦਿੱਤਾ ਹੈ ਤੇ ਕੁਮਾਰ ਨੇ ਇਸ ਦੇ ਬੋਲ ਲਿਖੇ ਹਨ। ਇਸ ਗੀਤ ਦੇ ਗੁਜਰਾਤੀ ਬੋਲ ਭੋਜਕ ਅਸ਼ੋਕ ਅੰਜ਼ਾਮ ਨੇ ਲਿਖੇ ਹਨ। ਇਸ ਗੀਤ ਨੂੰ ਜਾਹਨਵੀ ਸ਼੍ਰੀਮਨਕਾਰ ਤੇ ਸਾਹਿਲ ਹਾਡਾ ਨੇ ਗਾਇਆ ਹੈ। ਇਸ ਗੀਤ ਨੂੰ ਸਾਰੇਗਾਮਾ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਪੜ੍ਹੋ :  40 ਲੱਖ ਫਾਲੋਅਰਸ ਨਾਲ ਅੰਡਰ 30 ਫੋਰਬਸ ਦੀ ਲਿਸਟ 'ਚ ਸ਼ਾਮਲ ਹੋਈ ਜੰਨਤ ਜੁਬੈਰ, ਪੋਸਟ ਸ਼ੇਅਰ ਕਰ ਫੈਨਜ਼ ਨੂੰ ਕੀਤਾ ਧੰਨਵਾਦ

ਸੰਜੇ ਲੀਲਾ ਭੰਸਾਲੀ ਨਿਰਦੇਸ਼ਿਤ ਫਿਲਮ ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਇਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗਾ। । ਇਸ ਵਿੱਚ ਆਲਿਆ ਦੇ ਨਾਲ-ਨਾਲ ਅਜੇ ਦੇਵਗਨ ਵੀ ਨਜ਼ਰ ਆਉਣਗੇ।ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਨਾਰੀ ਸ਼ਕਤੀ 'ਤੇ ਅਧਾਰਿਤ ਇਹ ਫ਼ਿਲਮ 25 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

image From instagram

ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਗੀਤ ਦੀ ਵੀਡੀਓ ਨੂੰ 2.8k ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਆਲਿਆ ਦੇ ਗੰਗੂਬਾਈ ਦੇ ਕਿਰਦਾਰ ਨੂੰ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਨੇ ਵੀ ਆਲਿਆ ਦੀ ਜਮ ਕੇ ਤਾਰੀਫ ਕੀਤੀ। ਇਸ ਟ੍ਰੇਲਰ ਨੂੰ ਇੱਕ ਦਿਨ ਵਿੱਚ ਕਰੋੜਾਂ ਵਿਊਜ਼ ਮਿਲ ਚੁੱਕੇ ਹਨ। ਆਲਿਆ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।

You may also like