ਰਣਬੀਰ ਦੀ ਫ਼ਿਲਮ "ਸੰਜੂ" ਦਾ ਉੱਡਿਆ ਮਜ਼ਾਕ, ਯੂ-ਟਿਊਬ 'ਤੇ ਵਾਇਰਲ ਹੋ ਰਿਹਾ ਹੈ ਗੰਜੂ

Written by  Rajan Sharma   |  June 14th 2018 08:39 AM  |  Updated: June 14th 2018 08:39 AM

ਰਣਬੀਰ ਦੀ ਫ਼ਿਲਮ "ਸੰਜੂ" ਦਾ ਉੱਡਿਆ ਮਜ਼ਾਕ, ਯੂ-ਟਿਊਬ 'ਤੇ ਵਾਇਰਲ ਹੋ ਰਿਹਾ ਹੈ ਗੰਜੂ

ਅਸਲ ਜ਼ਿੰਦਗੀ ਤੇ ਅਧਾਰਿਤ ਬਾਲੀਵੁੱਡ ਦੀ ਫ਼ਿਲਮ "ਸੰਜੂ" ਜਲਦ ਹੀ ਰਿਲੀਜ਼ ਹੋਣ ਵਾਲੀ ਹੈ| ਸੰਜੂ ਕਿੱਸੇ ਹੋਰ ਨਹੀ ਸਗੋ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਅਦਾਕਾਰ ਸੰਜੇ ਦੱਤ ਦੀ ਜ਼ਿੰਦਗੀ ਤੇ ਬਣਾਈ ਗਈ ਹੈ | ਇਸ ਵਿਚ ਅਬਿਨੈ ਵੀ ਬੌਲੀਵੁੱਡ ਦੇ ਦੂਸਰੇ ਸੁਪਰਸਟਾਰ ਰਣਬੀਰ ਕਪੂਰ ranbir kapoor ਦੁਆਰਾ ਕੀਤਾ ਗਿਆ ਹੈ| ਜਿੱਥੇ ਇਕ ਪਾਸੇ ਸੰਜੂ ਦਾ ਟੀਜ਼ਰ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਓਥੇ ਹੀ ਨਾਲ ਹੀ ਗੰਜੂ ganju ਦਾ ਟੀਜ਼ਰ ਵੀ ਬਣ ਕੇ ਤਿਆਰ ਹੈ | ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਗੰਜੂ ਕੀ ਹੈ | ਦਸ ਦੇਈਏ ਗੰਜੂ ਹੈ ਫ਼ਿਲਮ ਸੰਜੂ ਦੇ ਟੀਜ਼ਰ ਦਾ ਸਪੁਫ | ਇਹ ਸਪੁਫ ਯੂਟਿਊਬ ਤੇ ਕਾਫੀ ਦੇਖਿਆ ਜਾ ਰਿਹਾ ਹੈ |

https://www.youtube.com/watch?v=UbFo4U43e5g

ਜਿੱਥੇ ਸੰਜੂ ਨੂੰ ਰਾਜਕੁਮਾਰ ਹਿਰਾਨੀ ਨੇ ਬਣਾਇਆ ਹੈ ਤੇ ਗੰਜੂ ਨੂੰ ਬਾਲ ਕੁਮਾਰ ਗਿਰਾਨੀ ਅਤੇ ਅਨੁਪਮ ਖੈਰ ਫ਼ਿਲਮ ਨੇ ਬਣਾਇਆ ਹੈ | ਗੰਜੂ Ganju ਦੀ ਕਹਾਣੀ ਡਾਕਟਰ ਖ਼ਤਰਾ ਦੀ ਕਲੀਨਿਕ ਦੀ ਕਹਾਣੀ ਹੈ | ਜਿਵੇਂ ਰਣਬੀਰ ਕਪੂਰ ranbir kapoor ਸੰਜੂ ਵਿਚ ਸੰਜੇ ਦੱਤ ਦੀ ਜ਼ਿੰਦਗੀ ਦੇ ਪਲਾਂ ਨੂੰ ਬਿਆਨ ਕਰ ਰਿਹਾ ਹੈ | ਓਥੇ ਹੀ ਗੰਜੂ ਇਕ ਮੁੰਡੇ ਦੇ ਵਾਲਾਂ ਨਾਲ ਕੀ ਕੀ ਵਾਪਰਿਆ ਉਸਦੀ ਕਹਾਣੀ ਦੱਸਦਾ ਹੈ| ਇਹ ਸਪੁਫ ਬਿਲਕੁੱਲ ਉਸ ਤਰਾਂ ਹੀ ਬਣਾਇਆ ਗਿਆ ਹੈ ਜਿਸ ਤਰਾਂ ਸੰਜੂ ਫ਼ਿਲਮ ਦਾ ਟੀਜ਼ਰ ਬਣਇਆ ਗਿਆ ਹੈ | ਸੰਜੂ ਦੇ ਉਲਟ ਗੰਜੂ ganju ਦੀ ਮੁਖ ਟੈਗਲਾਈਨ ਹੈ "ਮੈਨੀ ਮੈਨ ਵਨ ਫੀਅਰ "

https://www.youtube.com/watch?v=rRr1qiJRsXk

ਜੇਕਰ ਗੱਲ ਕਰੀਏ ਸੰਜੂ ਫ਼ਿਲਮ ਦੀ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰਾਜਕੁਮਾਰ ਹਿਰਨੀ ਦੁਆਰਾ ਡਾਇਰੈਕਟ ਕੀਤੀ ਗਈ ਹੈ |ਫ਼ਿਲਮ ਦੇ ਟਰੇਲਰ ਅਤੇ ਟੀਜ਼ਰ ਨੂੰ ਸੱਭ ਨੇ ਬਹੁਤ ਪਸੰਦ ਕੀਤਾ ਹੈ | ਫ਼ਿਲਮ 29 ਜੂਨ ਨੂੰ ਤੁਹਾਡੇ ਨਜਦੀਕੀ ਸਿਨੇਮਾ ਘਰਾਂ ਵਿਚ ਦਸਤਕ ਦੇਣ ਵਾਲੀ ਹੈ | ਫ਼ਿਲਮ ਦੀ ਮੁਖ ਟੈਗਲਾਈਨ "ਵਨ ਮੈਨ ਮੈਨੀ ਲਾਇਵਸ" ਸੰਜੇ ਦੱਤ ਦੀ ਜ਼ਿੰਦਗੀ ਦਾ ਸ਼ੀਸ਼ਾ ਦਿਖਾਉਂਦੀ ਹੈ | ਰਣਬੀਰ ਕਪੂਰ ਨੇ ਇਸਨੂੰ ਬੜੇ ਹੀ ਸਹੀ ਢੰਗ ਨਾਲ ਨਿਬਾਇਆ ਹੈ | ਦੇਖਣਾ ਇਹ ਹੋਵੇਗਾ ਕੀ ਹਮੇਸ਼ਾ ਦੀ ਤਰਾਂ ਫੈਨਸ ਦੀ ਉਮੀਦਾਂ ਤੇ ਉਤਰਨ ਵਾਲੇ ਰਣਬੀਰ ranbir kapoor ਇਸ ਵਾਰ ਵੀ ਉਤਰਨਗੇ ਜਾਂ ਨਹੀ |

sanju song


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network