ਗੈਰੀ ਸੰਧੂ ਕੈਦ ਹੋਏ ਇਸ ਮੁਟਿਆਰ ਦੇ ਇਸ਼ਕ 'ਚ, ਦੇਖੋ ਵੀਡੀਓ

Written by  Lajwinder kaur   |  February 24th 2020 04:09 PM  |  Updated: February 24th 2020 04:09 PM

ਗੈਰੀ ਸੰਧੂ ਕੈਦ ਹੋਏ ਇਸ ਮੁਟਿਆਰ ਦੇ ਇਸ਼ਕ 'ਚ, ਦੇਖੋ ਵੀਡੀਓ

ਜੀ ਹਾਂ ਇਹ ਅਸੀਂ ਨਹੀਂ ਖੁਦ ਗੈਰੀ ਸੰਧੂ ਕਹਿ ਰਹੇ ਨੇ । ਉਹ ਆਪਣੇ ਨਵੇਂ ਸਿੰਗਲ ਟਰੈਕ ‘ਵੱਲ੍ਹਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਹਰ ਵਾਰ ਦੀ ਤਰ੍ਹਾਂ ਗੈਰੀ ਸੰਧੂ ਨੇ ਇਸ ਗੀਤ ਨੂੰ ਬਾਕਮਾਲ ਗਾਇਆ ਹੈ ।

ਹੋਰ ਵੇਖੋ:ਅੰਮ੍ਰਿਤ ਮਾਨ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਨੇ ਨਵਾਂ ਗੀਤ 'ਸੁਭਾਅ ਜੱਟ ਦਾ', ਪੋਸਟਰ ਕਰ ਰਿਹਾ ਸ਼ੋਸ਼ਲ ਮੀਡੀਆ 'ਤੇ ਟਰੈਂਡ

ਜੇ ਗੱਲ ਕਰੀਏ ‘ਵੱਲ੍ਹਾ’ ਗਾਣੇ ਦੇ ਬੋਲਾਂ ਦੀ ਤਾਂ ਉਹ ਖੁਦ ਗੈਰੀ ਸੰਧੂ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਇੱਕਵਿੰਦਰ ਸਿੰਘ ਨੇ ਦਿੱਤਾ ਹੈ । ਵੀਡੀਓ ਨੂੰ ਰੌਬੀ ਸਿੰਘ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ । ਇਸ ਰੋਮਾਂਟਿਕ ਗੀਤ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗੈਰੀ ਸੰਧੂ ਤੇ ਵਿਦੇਸ਼ੀ ਮਾਡਲ Mandana Karimi । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਬੀਤੇ ਦਿਨੀਂ ਰਿਲੀਜ਼ ਹੋਇਆ ‘ਚੱਲ ਮੇਰਾ ਪੁੱਤ 2’ ਫ਼ਿਲਮ ਦੇ ਟ੍ਰੇਲਰ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਲੀਗਲ ਵੈਪਨ, ਜਾ ਨੀਂ ਜਾ, ਰੱਬ ਜਾਣੇ, ਲਾਈਕ ਯੂ, ਬੰਦਾ ਬਣ ਜਾ, ਇਗੋ, ਲੱਡੂ, ਯਾਹ ਬੇਬੀ, ਹੌਲੀ ਹੌਲੀ ਵਰਗੇ ਸੁਪਰ ਹਿੱਟ ਗੀਤਾਂ ਦੇ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network