
ਕੋਲਕਾਤਾ ‘ਚ ਇੱਕ ਗੇਅ ਜੋੜੇ (gay couple) ਨੇ ਵਿਆਹ (Wedding) ਰਚਾਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਹਨ । ਅਭਿਸ਼ੇਕ ਰੇ ਇੱਕ ਫੈਸ਼ਨ ਡਿਜ਼ਾਈਨਰ ਹੈ ਅਤੇ ਕੋਲਕਾਤਾ ਦਾ ਰਹਿਣ ਵਾਲਾ ਹੈ।

ਹੋਰ ਪੜ੍ਹੋ : ਕਲਾਕਾਰ ਇਕਬਾਲ ਨੇ ਬਣਾਇਆ ਸਿੱਧੂ ਮੂਸੇਵਾਲਾ ਦਾ ਬੁੱਤ, ਵੇਖ ਕੇ ਭਾਨਾ ਭਗੌੜਾ ਹੋਏ ਭਾਵੁਕ, ਵੇਖੋ ਵੀਡੀਓ
ਜਦੋਂਕਿ ਚੇਤਨ ਸ਼ਰਮਾ ਗੁੜਗਾਓਂ ‘ਚ ਸਥਿਤ ਇੱਕ ਡਿਜੀਟਲ ਮਾਰਕੀਟਿੰਗ ਮਾਹਿਰ ਹੈ । ਇੱਕ ਇੰਟਰਵਿਊ ਦੇ ਦੌਰਾਨ ਚੇਤਨ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਪਿਛਲੇ ਸਾਲ ਦਸੰਬਰ ‘ਚ ਹੀ ਹੋਣਾ ਸੀ ਪਰ ਕੋਵਿਡ-19 ਦੀ ਸਥਿਤੀ ਕਾਰਨ ਉਨ੍ਹਾਂ ਦੇ ਪਰਿਵਾਰ ਨਹੀਂ ਆ ਸਕਿਆ ਜਿਸ ਕਾਰਨ ਇਸ ਵਿਆਹ ਨੂੰ ਟਾਲਣਾ ਪਿਆ ਸੀ ।

ਹੋਰ ਪੜ੍ਹੋ : ਭਗਵੰਤ ਮਾਨ ਵਿਆਹ ਤੋਂ ਬਾਅਦ ਲਾੜੀ ਨਾਲ ਨੱਚਦੇ ਨਜ਼ਰ ਆਏ, ਤਸਵੀਰਾਂ ਹੋ ਰਹੀਆਂ ਵਾਇਰਲ
ਚੇਤਨ ਮੁਤਾਬਕ ਹਰ ਕੋਈ ਇਸ ਵਿਆਹ ਦੇ ਫੈਸਲੇ ਦਾ ਸਮਰਥਨ ਕਰਦਾ ਸੀ । ਹਰ ਕਿਸੇ ਨੇ ਸਾਡੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਸਾਡਾ ਵਿਆਹ ਕਰਵਾਉਣ ਵਾਲੇ ਪੰਡਤ ਨੇ ਵੀ ਸਾਥ ਦਿੱਤਾ ।ਇਸ ਵਿਆਹ ਦੀ ਹਰ ਰਸਮ ‘ਚ ਦੋਵਾਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋਏ ।
ਮਹਿੰਦੀ, ਸੰਗੀਤ ਅਤੇ ਫੇਰੇ ਸਭ ਬੰਗਾਲੀ ਰੀਤੀ ਰਿਵਾਜ਼ਾਂ ਦੇ ਮੁਤਾਬਕ ਹੋਇਆ ਹੈ ।ਇਸ ਵਿਆਹ ਦੀਆਂ ਰਸਮਾਂ ਇੱਕ ਜੁਲਾਈ ਨੂੰ ਗਣੇਸ਼ ਸਥਾਪਨਾ ਦੇ ਨਾਲ ਸ਼ੁਰੂ ਹੋਈਆਂ ਜਿਸ ਤੋਂ ਬਾਅਦ ਸ਼ਾਮ ਨੂੰ ਤਿਲਕ ਦੀ ਰਸਮ ਹੋਈ । ਤਿੰਨ ਜੁਲਾਈ ਨੂੰ ਦੋਵਾਂ ਦਾ ਵਿਆਹ ਹੋ ਗਿਆ । ਵਿਆਹ ਤੋਂ ਬਾਅਦ ਹਰ ਕੋਈ ਇਸ ਜੋੜੀ ਦੇ ਕਾਮਯਾਬ ਵਿਆਹ ਦੀ ਕਾਮਨਾ ਕਰਦਾ ਹੋਇਆ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ ।
View this post on Instagram