ਗੀਤਾ ਬਸਰਾ ਨੇ ਵਿਆਹ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀਆਂ ਹਲਦੀ ਰਸਮ ਦੀਆਂ ਅਣਦੇਖੀਆਂ ਤਸਵੀਰ ਤੇ ਵੀਡੀਓਜ਼

written by Lajwinder kaur | October 27, 2020

ਬਾਲੀਵੁੱਡ ਐਕਟਰੈੱਸ ਤੇ ਕ੍ਰਿਕੇਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪਤੀ ਤੇ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

geeta basra shares her haldi rasam ਹੋਰ ਪੜ੍ਹੋ : ਯੁਵਰਾਜ ਹੰਸ ਆਪਣੇ ਪਰਿਵਾਰ ਦੇ ਨਾਲ ਗੋਆ ‘ਚ ਮਨਾ ਰਹੇ ਨੇ ਛੁੱਟੀਆਂ, ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀ ਰੇਦਾਨ ਦੀ ਪਹਿਲੀ ਟ੍ਰਿਪ ਦੀਆਂ ਤਸਵੀਰਾਂ

ਉਨ੍ਹਾਂ ਨੇ ਆਪਣੇ ਵਿਆਹ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕੁਝ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਨੇ । ਇਹ ਤਸਵੀਰਾਂ ਉਨ੍ਹਾਂ ਦੀ ਹਲਦੀ ਦੀ ਰਸਮ ਦੀਆਂ ਨੇ । ਗੀਤਾ ਬਸਰਾ ਤੇ ਬਾਕੀ ਰਿਸ਼ਤੇਦਾਰ ਯੈਲੋ ਰੰਗ ਦੇ ਕੱਪੜਿਆਂ ‘ਚ ਨਜ਼ਰ ਆ ਰਹੇ ਨੇ । ਉਨ੍ਹਾਂ ਦੀ ਅਣਦੇਖੀਆਂ ਵੀਡੀਓਜ਼ ਤੇ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ।

geeta basra

ਗੀਤਾ ਬਸਰਾ ਤੇ ਹਰਭਜਨ ਸਿੰਘ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ ਪਰ ਦੋਹਾਂ ਨੇ ਆਪਣੀ ਲਵ ਸਟੋਰੀ ਨੂੰ ਸਭ ਤੋਂ ਛੁਪਾ ਕੇ ਰੱਖਿਆ ਸੀ । ਦੋਹਾਂ ਦਾ ਅਫੇਅਰ 8 ਸਾਲ ਚੱਲਿਆ ਜਿਸ ਤੋਂ ਬਾਅਦ ਉਹਨਾਂ ਨੇ 2015 ਵਿੱਚ ਵਿਆਹ ਕਰ ਲਿਆ । ਹੁਣ ਦੋਵੇ ਹੈਪਲੀ ਇੱਕ ਬੇਟੀ ਦੇ ਮਾਪੇ ਨੇ ।

 

0 Comments
0

You may also like