ਕੀ ਗੀਤਾ ਜ਼ੈਲਦਾਰ ਲੈ ਕੇ ਆ ਰਹੇ ਨੇ ਅੰਡਰ ਗਰਾਊਂਡ ਨਾਂਅ ਦੀ ਫ਼ਿਲਮ ਜਾਂ ਗੀਤ ?

Written by  Lajwinder kaur   |  May 29th 2019 05:14 PM  |  Updated: May 29th 2019 05:14 PM

ਕੀ ਗੀਤਾ ਜ਼ੈਲਦਾਰ ਲੈ ਕੇ ਆ ਰਹੇ ਨੇ ਅੰਡਰ ਗਰਾਊਂਡ ਨਾਂਅ ਦੀ ਫ਼ਿਲਮ ਜਾਂ ਗੀਤ ?

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਗੀਤਾ ਜ਼ੈਲਦਾਰ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਨੂੰ ਕੀਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦੇ ਗੀਤਾਂ ‘ਚੋਂ ਪੰਜਾਬ ਦੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਦੇ ਜ਼ਿਆਦਾਤਰ ਗੀਤ ਰੋਮਾਂਟਿਕ ਸ਼ੈਲੀ ਦੇ ਹੀ ਹੁੰਦੇ ਹਨ। ਗੀਤਾ ਜ਼ੈਲਦਾਰ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, Underground....film ja ganna?

View this post on Instagram

 

Underground....film ja ganna?

A post shared by Geeta Zaildar (@geetazaildarofficial) on

ਹੋਰ ਵੇਖੋ:ਅਮਰਿੰਦਰ ਗਿੱਲ ਨੇ ਗੀਤ ਦੇ ਰਾਹੀਂ ਦਿੱਤੀ ਨਸੀਹਤ ਕਿ ਕਦੇਂ ਵੀ ਹਾਰਿਆਂ ਉੱਤੇ ਨਹੀਂਓ ਹੱਸੀਦਾ, ਦੇਖੋ ਵੀਡੀਓ

ਇਸ ਤਸਵੀਰ ‘ਚ ਉਨ੍ਹਾਂ ਦੇ ਮੱਥੇ ਉੱਤੇ ਸੱਟ ਲੱਗੀ ਹੋਈ ਹੈ। ਪਰ ਇਹ ਸੱਟ ਅਸਲੀ ਨਹੀਂ ਸਗੋਂ ਮੇਕਅੱਪ ਨਾਲ ਉਨ੍ਹਾਂ ਦੀ ਇਹ ਲੁੱਕ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੁਚਿੱਤੀ ‘ਚ ਪਾ ਦਿੱਤਾ ਹੈ ਕਿ ਇਹ ਲੁੱਕ ਉਨ੍ਹਾਂ ਦੀ ਫ਼ਿਲਮ ਦੇ ਲਈ ਹੈ ਜਾਂ ਫਿਰ ਉਨ੍ਹਾਂ ਦੇ ਆਉਣ ਵਾਲੇ ਸਿੰਗਲ ਟਰੈਕ ਦੀ ਹੈ। ਉਨ੍ਹਾਂ ਨੇ ਆਪਣੇ ਇਸ ਪ੍ਰੋਜੈਕਟ ਦੇ ਨਾਲ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ।

View this post on Instagram

 

Underground

A post shared by Geeta Zaildar (@geetazaildarofficial) on

ਗੀਤਾ ਜ਼ੈਲਦਾਰ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤਾਂ ਦੇ ਨਾਲ 302, ਪਲੋਟ, ਸੀਟੀ ਮਾਰ ਕੇ, ਚਿੱਟੇ ਸੂਟ ਤੇ, ਠੁੱਮਕਾ, ਛੱਤਰੀ, ਚੱਕ ਚੱਕੇ ਕੇ ਆਦਿ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਦਰਸ਼ਕਾਂ ਵੱਲੋਂ ਹਮੇਸ਼ਾਂ ਹੀ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network