ਗਿੱਪੀ ਗਰੇਵਾਲ ਤੇ ਗੁਰਲੇਜ ਅਖਤਰ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘ਸੋਨੇ ਦੀ ਡੱਬੀ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

written by Lajwinder kaur | August 02, 2020

ਪੰਜਾਬੀ ਗਾਇਕ ਗਿੱਪੀ ਗਰੇਵਾਲ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ‘ਸੋਨੇ ਦੀ ਡੱਬੀ’ ਟਾਇਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਡਿਊਟ ਸੌਂਗ ‘ਚ ਗਿੱਪੀ ਗਰੇਵਾਲ ਤੇ ਗੁਰਲੇਜ ਅਖਤਰ ਦੀ ਮਿੱਠੀ ਆਵਾਜ਼ ਸੁਣਨ ਨੂੰ ਮਿਲੇਗੀ ।

  ਹੋਰ ਵੇਖੋ : ਆਰ ਨੇਤ ਦਾ ਲਿਖਿਆ ਗੀਤ ‘ਕੁੜਤਾ ਪਜਾਮਾ’ ‘ਨਿਰਵੈਰ ਪੰਨੂ’ ਲੈ ਕੇ ਆ ਰਹੇ ਨੇ ਆਪਣੀ ਆਵਾਜ਼ ‘ਚ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਗੀਤ ਦਾ ਵੀਡੀਓ ਰੌਬੀ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ਖੁਦ ਗਿੱਪੀ ਗਰੇਵਾਲ ਤੇ ਮਾਡਲ Nidhhi Tapadiaa । ਇਹ ਗੀਤ ਦਰਸ਼ਕਾਂ ਦੇ ਲਈ ਸਰਪ੍ਰਾਈਜ਼ ਹੋਵੇਗਾ । ਜਿਸ ਕਰਕੇ ਗੀਤ ਦੀ ਰਿਲੀਜ਼ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ । ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ ।

ਜੇ ਗੱਲ ਕਰੀਏ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ । ਇਸ ਤੋਂ ਇਲਾਵਾ ਉਹ ਫ਼ਿਲਮੀ ਜਗਤ ‘ਚ ਕਾਫੀ ਸਰਗਰਮ ਨੇ ।

0 Comments
0

You may also like