ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

Written by  Lajwinder kaur   |  October 14th 2021 12:06 PM  |  Updated: October 14th 2021 12:06 PM

ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

Paani Ch Madhaani (Trailer) : ‘ਐਤਕੀਂ ਵੱਖਰੀ ਹੈ ਕਹਾਣੀ..ਪਾਈ ਐ ਪਾਣੀ ਵਿੱਚ ਮਧਾਣੀ’ ਜੀ ਹਾਂ ਇਹ ਟੈੱਗ ਲਾਈਨ ਆਉਣ ਵਾਲੀ ਪੰਜਾਬੀ ਫ਼ਿਲਮ 'ਪਾਣੀ 'ਚ ਮਧਾਣੀ' ਉੱਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਲਓ ਜੀ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਤੇ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਸਟਾਰਰ ਫ਼ਿਲਮ 'ਪਾਣੀ 'ਚ ਮਧਾਣੀ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

inside imge of neeru bajwa

ਜੇ ਗੱਲ ਕਰੀਏ 3 ਮਿੰਟ 6 ਸੈਕਿੰਡ ਦੇ ਟ੍ਰੇਲਰ ਦੀ ਤਾਂ ਉਸ ਵਿੱਚ ਦਰਸ਼ਕਾਂ ਨੂੰ ਇੱਕ ਬਿਹਤਰੀਨ ਫ਼ਿਲਮ ਦੇ ਸਾਰੇ ਹੀ ਰੰਗ ਮਿਲਣਗੇ। ਟ੍ਰੇਲਰ ਦੀ ਸ਼ੁਰੂਆਤ ਟੈਲੀਫੋਨ ਦੀ ਰਿੰਗ ਤੋਂ ਹੁੰਦੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਫ਼ਿਲਮ ਪੁਰਾਣੇ ਸਮੇਂ ਦੀ ਹੈ। ਜੀ ਹਾਂ ਇਸ ਫ਼ਿਲਮ ਦੀ ਕਹਾਣੀ 80 ਦੇ ਦਹਾਕੇ ਦੇ ਪੰਜਾਬ ਦੇ ਉੱਭਰਦੇ ਹੋਏ ਗਾਇਕ ਗੁੱਲੀ (ਯਾਨੀਕਿ ਗਿੱਪੀ ਗਰੇਵਾਲ) ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਗਾਇਕ ਗੁੱਲੀ ਆਪਣੇ ਸਾਥੀਆਂ ਦੇ ਨਾਲ ਮਿਲਕੇ ਅਖਾੜੇ ਲਗਾਉਂਦਾ ਹੈ ਤੇ ਆਪਣੇ ਘਰ ਦੀ ਬਹੁਤ ਹੀ ਮੁਸ਼ਕਿਲ ਦੇ ਨਾਲ ਰੋਟੀ-ਪਾਣੀ ਚਲਾਉਂਦਾ ਹੈ। ਫਿਰ ਉਹ ਆਪਣੀ ਗਾਇਕ ਮੰਡਲੀ ਨੂੰ ਕਾਮਯਾਬ ਬਨਾਉਣ ਲਈ ਮਹਿਲਾ ਸਿੰਗਰ ਨੂੰ ਸ਼ਾਮਿਲ ਕਰਦੇ ਨੇ, ਯਾਨੀਕਿ ਨੀਰੂ ਬਾਜਵਾ ਦੀ ਐਂਟਰੀ ਹੁੰਦੀ ਹੈ। ਉਸ ਤੋਂ ਬਾਅਦ ਕੰਮ ਵਧੀਆ ਚੱਲਣ ਲੱਗ ਜਾਂਦਾ ਹੈ ਤੇ ਗੁੱਲੀ ਨੂੰ ਇੰਗਲੈਂਡ ਤੋਂ ਅਖਾੜਾ ਲਗਾਉਣ ਦੀ ਪੇਸ਼ਕਸ਼ ਆਉਂਦੀ ਹੈ,ਤੇ ਗੁੱਲੀ ਆਪਣੀ ਟੀਮ ਦੇ ਨਾਲ ਇੰਗਲੈਂਡ ਪਹੁੰਚ ਜਾਂਦਾ ਹੈ। ਕਹਾਣੀ ‘ਚ ਇੱਕ ਦਿਲਚਸ਼ਪ ਮੋੜ ਉਦੋਂ ਆਉਂਦਾ ਹੈ ਜਦੋਂ ਗੁੱਲੀ ਨੂੰ ਪਤਾ ਚੱਲਦਾ ਹੈ ਕਿ ਉਸਦੀ 21 ਲੱਖ ਦੀ ਲਾਟਰੀ ਨਿਕਲ ਗਈ ਹੈ, ਪਰ ਪਾਣੀ ‘ਚ ਮਧਾਣੀ ਉਦੋ ਪੈ ਜਾਂਦੀ ਹੈ ਜਦੋਂ ਗੁੱਲੀ ਨੂੰ ਯਾਦ ਆਉਂਦਾ ਹੈ ਕਿ ਲਾਟਰੀ ਵਾਲਾ ਕੋਟ ਤਾਂ ਉਨ੍ਹਾਂ ਨੇ ਇੰਗਲੈਂਡ ਵਾਲੇ ਭਿਖਾਰੀ ਨੂੰ ਦੇ ਦਿੱਤਾ ਹੈ। ਹੁਣ ਦਰਸ਼ਕਾਂ ਨੂੰ ਸਿਨੇਮਾ ਘਰਾਂ ‘ਚ ਜਾ ਕੇ ਦੇਖਣਾ ਪਵੇਗਾ ਕਿ 21 ਲੱਖ ਦੀ ਲਾਟਰੀ ਲੱਭਣ ਲਈ ਗਿੱਪੀ ਯਾਨੀ ਕਿ ਗੁੱਲੀ ਆਪਣੀ ਟੀਮ ਦੇ ਨਾਲ ਮਿਲਕੇ ਕਿਹੜੇ-ਕਿਹੜੇ ਪਾਪੜ ਵੇਲਦਾ ਹੈ।

inside image of gippy grewal and his team

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਪਾਰਟੀ ਸੌਂਗ ‘Lalkaare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਭੰਗੜੇ ਪਾਉਂਦੇ ਆ ਰਹੇ ਨੇ ਨਜ਼ਰ

ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਫ਼ਿਲਮ ਵਿੱਚ ਗਿੱਪੀ ਤੇ ਨੀਰੂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ,ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ  ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਵਿਜੇ ਕੁਮਾਰ ਅਰੋੜਾ ਅਤੇ ਫ਼ਿਲਮ ਦੀ ਕਹਾਣੀ ਨਾਮੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਮਨੀ ਧਾਲੀਵਾਲ, ਸੰਨੀ ਰਾਜ, ਡਾ. ਪ੍ਰਭਜੋਤ ਸਿੰਘ ਸਿੱਧੂ । ਇਹ ਫ਼ਿਲਮ 4 ਨਵੰਬਰ ਯਾਨੀਕਿ ਦੀਵਾਲੀ ਵਾਲੇ ਦਿਨ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

 

 

 

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network