ਲਓ ਜੀ ਗਿੱਪੀ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇੱਕ ਹੋਰ ਸਰਪ੍ਰਾਈਜ਼

written by Lajwinder kaur | August 31, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਇੱਕ ਤੋਂ ਬਾਅਦ ਇੱਕ ਆਪਣੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਕਰ ਰਹੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ (SHAVA NI GIRDHARI LAL)ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਹੈ।

ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਨਵਜੰਮੇ ਪੁੱਤ ਦਾ ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਕੀਤਾ ਘਰ ‘ਚ ਵੈਲਕਮ, ਦੇਖੋ ਵੀਡੀਓ

inside image of gippy grewal from the new movie set Image Source: Instagram

ਉਨ੍ਹਾਂ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਵੱਡੀ ਅਪਟੇਡ, ਅਰਦਾਸ ਤੇ ਅਰਦਾਸ ਕਰਾਂ ਤੋਂ ਬਾਅਦ ਬਤੌਰ ਡਾਇਰੈਕਟਰ ਮੈਂ “ SHAVA NI GIRDHARI LAL” ਨਾਲ  ਸਿਨੇਮਾ ਘਰਾਂ ‘ਚ ਆ ਰਿਹਾ ਹੈ 17th Dec 2021.. 🙏’ ਨਾਲ ਹੀ ਉਨ੍ਹਾਂ ਨੇ ਇਸ ਫ਼ਿਲਮ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਇਹ ਫ਼ਿਲਮ ਮਲਟੀ ਸਟਾਰ ਕਲਾਕਾਰ ਵਾਲੀ ਫ਼ਿਲਮ ਹੈ ਜਿਸ ਚ ਵੱਡੀ ਗਿਣਤੀ ਚ ਕਈ ਨਾਮੀ ਚਿਹਰੇ ਨਜ਼ਰ ਆਉਣਗੇ।

Gippy Grewal Image Source: Instagram

ਹੋਰ ਪੜ੍ਹੋ : ‘ਯਾਰ ਅਣਮੁੱਲੇ ਰਿਟਰਨਜ਼’ ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਦੋਸਤੀ ਦੀ ਅਹਿਮੀਅਤ ਨੂੰ ਪੇਸ਼ ਕਰਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਫ਼ਿਲਮ ਨੂੰ ਖੁਦ ਗਿੱਪੀ ਗਰੇਵਾਲ ਹੀ ਡਾਇਰੈਕਟ ਕਰ ਰਹੇ ਨੇ। ਇਸ ਫ਼ਿਲਮ ‘ਚ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ ਤੇ ਸੁਰੀਲੀ ਗੌਤਮ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ 17 ਦਸੰਬਰ 2021 ਸਿਨੇਮਾ ਘਰਾਂ ਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ।

 

0 Comments
0

You may also like