ਗਿੱਪੀ ਗਰੇਵਾਲ ਆਪਣੇ ਪੁੱਤਰ ਗੁਰਬਾਜ਼ ਤੋਂ ਮੰਗੀ ਪਾਰੀ, ਦੇਖੋ ਗੁਰਬਾਜ਼ ਨੇ ਦਿੱਤੀ ਕੀ ਪ੍ਰਤੀਕਿਰਿਆ, ਵਾਇਰਲ ਵੀਡੀਓ

written by Lajwinder kaur | June 01, 2021

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਹਰ ਅੰਦਾਜ਼ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਫੇਰ ਭਾਵੇਂ ਉਹ ਗਿੱਪੀ ਗਰੇਵਾਲ ਦੀ ਗਾਇਕੀ ਹੋਵੇ ਜਾਂ ਗਿੱਪੀ ਦੀ ਅਦਾਕਾਰੀ। ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਦੇ ਬੱਚਿਆਂ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਗਿੱਪੀ ਗਰੇਵਾਲ ਤੇ ਗੁਰਬਾਜ਼ ਗਰੇਵਾਲ ਦਾ ਇੱਕ ਕਿਊਟ ਜਿਹਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

gippy and gurbaaz image source-instagram
ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ, ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ
gurbaaz and gippy grewal image source-instagram
ਇਸ ਵੀਡੀਓ ‘ਚ ਗਿੱਪੀ ਗਰੇਵਾਲ ਆਪਣੇ ਪੁੱਤਰ ਗੁਰਬਾਜ਼ ਦੇ ਨਾਲ ਲਾਡ ਲਡਾਉਂਦਾ ਹੋਇਆ ਨਜ਼ਰ ਆਇਆ । ਗਿੱਪੀ ਆਪਣੇ ਪੁੱਤਰ ਗੁਰਬਾਜ਼ ਨੂੰ ਕਹਿੰਦਾ ਹੈ ਕਿ ਪਾਰੀ ਕਰਦੇ । ਪਰ ਅੱਗੋਂ ਗੁਰਬਾਜ਼ ਆਪਣੇ ਪਾਪਾ ਨੂੰ ਪਾਰੀ ਕਰਨ ਦੀ ਥਾਂ ਫੋਨ ਵਾਲਾ ਹੱਥ ਕਰਦਾ ਹੈ। ਪਰ ਆਪਣੇ ਪਾਪਾ ਗਿੱਪੀ ਨੂੰ ਪਾਰੀ ਨਹੀਂ ਦਿੰਦਾ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
gippy with gurbaaz image source-instagram
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਹਾਲ ਹੀ ‘ਚ ਉਹ ਜਦੋਂ ਨੱਚਦੀ ਤੂੰ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਸੀ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

0 Comments
0

You may also like