ਅੱਜ ਹੈ ਗਿੱਪੀ ਗਰੇਵਾਲ ਦਾ ਬਰਥਡੇਅ, ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਇਹ ਖ਼ਾਸ ਦਿਨ, ਦੇਖੋ ਤਸਵੀਰਾਂ

Written by  Lajwinder kaur   |  January 02nd 2022 03:28 PM  |  Updated: January 02nd 2022 03:28 PM

ਅੱਜ ਹੈ ਗਿੱਪੀ ਗਰੇਵਾਲ ਦਾ ਬਰਥਡੇਅ, ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਇਹ ਖ਼ਾਸ ਦਿਨ, ਦੇਖੋ ਤਸਵੀਰਾਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਤੇ ਬਾਕਮਾਲ ਦੇ ਐਕਟਰ ਗਿੱਪੀ ਗਰੇਵਾਲ ਜੋ ਕਿ ਅੱਜ ਯਾਨੀਕਿ 2 ਜਨਵਰੀ ਨੂੰ 39ਸਾਲਾਂ ਦੇ ਹੋ ਗਏ ਨੇ । ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਅਤੇ ਪੰਜਾਬੀ ਕਲਾਕਾਰ ਵੀ ਪੋਸਟਾਂ ਪਾ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਉਨ੍ਹਾਂ ਦੇ ਬਰਥਡੇਅ ਦੇ ਸੈਲੀਬ੍ਰੇਸ਼ਨ (Happy birthday Gippy Grewal, )ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਕ੍ਰਿਕੇਟਰ ਹਾਰਦਿਕ ਪਾਂਡਿਆ ਨੇ ਬੇਟੇ ਅਗਸਤਯ ਨਾਲ ਖੇਡਦੇ ਹੋਏ ਸ਼ੇਅਰ ਕੀਤਾ ਇਹ ਕਿਊਟ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼, ਦੇਖੋ ਵੀਡੀਓ

Gippy Grewal With Wife

ਖੁਦ ਗਿੱਪੀ ਗਰੇਵਾਲ ਨੇ ਵੀ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਪਤਨੀ ਰਵਨੀਤ ਕੌਰ ਗਰੇਵਾਲ,ਬੱਚੇ ਏਕਮ-ਸ਼ਿੰਦਾ-ਗੁਰਬਾਜ਼, ਮਾਂ ਅਤੇ ਵੱਡੇ ਭਰਾ ਦੇ ਨਾਲ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਨੇ ਆਪਣੇ ਬੱਚਿਆਂ ਦੇ ਨਾਲ ਮੈਚਿੰਗ ਕੁੜਤਾ-ਪਜ਼ਾਮਾ ਤੇ ਸਟਾਈਲਿਸ ਕੋਟ ਪਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- #birthdayboy ਪਰਿਵਾਰ ਦੇ ਨਾਲ....ਧੰਨਵਾਦ ਸਾਰਿਆਂ ਦੇ ਜਿੰਨਾਂ ਨੇ ਮੈਨੂੰ ਜਨਮਦਿਨ ਦੀਆਂ ਦੁਆਵਾਂ ਅਤੇ ਪਿਆਰ ਦਿੱਤਾ ਹੈ...ਆਈ ਲਵ ਯੂ ਆਲ ਤੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਨਵੇਂ ਸਾਲ ਦੀ ਰਾਤ ਨੂੰ ਨੇਹਾ ਕੱਕੜ ਤੇ ਰੋਹਨਪ੍ਰੀਤ ਵਿਚਾਲੇ ਹੋਇਆ ਕੁਝ ਅਜਿਹਾ, ਸਟੇਜ 'ਤੇ ਹੀ ਰੋਣ ਲੱਗ ਪਈ ਗਾਇਕਾ

gippy grewal birthday celebration pics

ਦੱਸ ਦਈਏ ਗਿੱਪੀ ਗਰੇਵਾਲ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ। ਇਹ ਫ਼ਿਲਮ ਸਿਨੇਮਾ ਘਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਪਾਣੀ ‘ਚ ਮਧਾਣੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਗਿੱਪੀ ਗਰੇਵਾਲ ਬੈਕ ਟੂ ਬੈਕ ਫ਼ਿਲਮਾਂ ਦੇ ਦਰਸ਼ਕਾਂ ਨੂੰ ਮਨੋਰੰਜਨ ਦਾ ਡੋਜ਼ ਦੇਣ ਲਈ ਤਿਆਰ ਨੇ। ਆਉਣ ਵਾਲੇ 2022 ‘ਚ ਗਿੱਪੀ ਗਰੇਵਾਲ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਹੋਣੀਆਂ ਹਨ। ਫ਼ਿਲਮਾਂ ਦੇ ਨਾਲ-ਨਾਲ ਗਿੱਪੀ ਗਰੇਵਾਲ ਆਪਣੇ ਸਿੰਗਲ ਅਤੇ ਡਿਊਟ ਸੌਂਗ ਨਾਲ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੇ ਹਨ।

 

View this post on Instagram

 

A post shared by ????? ?????? (@gippygrewal)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network