
ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦੇ ਸੈੱਟ ‘ਤੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਬੀਤੇ ਦਿਨੀਂ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਦੀ ਟੀਮ ਦੇ ਮੈਂਬਰ ਕੜਾਹ ਬਣਾਉਂਦੇ ਦਿਖਾਈ ਦਿੱਤੇ ਸਨ । ਹੁਣ ਅਦਾਕਾਰ ਬਿੰਨੂ ਢਿੱਲੋਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਅਨੀਤਾ ਦੇਵਗਨ ਦੇ ਘਰ ਮਠਿਆਈ ਲੈ ਕੇ ਪਹੁੰਚੇ ਬੀਰ ਸਿੰਘ, ਅਦਾਕਾਰਾ ਨੇ ਦਿੱਤੀ ਬੀਰ ਸਿੰਘ ਨੂੰ ਵਿਆਹ ਦੀ ਵਧਾਈ
ਇਸ ਵੀਡੀਓ ‘ਚ ਅਦਾਕਾਰ ਖੂਬ ਮਸਤੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਵੀਡੀਓ ‘ਚ ਕਰਮਜੀਤ ਅਨਮੋਲ ਕੜਾਹ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਗਿੱਪੀ ਗਰੇਵਾਲ ਨੂੰ ਇਸ ਵੀਡੀਓ ‘ਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਸਮੀਪ ਭਾਜੀ ਦੇ ਮੂੰਹ ‘ਚ ਪਾਣੀ ਆ ਰਿਹਾ ਹੈ ।

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਇਸ ਦੇ ਨਾਲ ਹੀ ਉਹ ਸਮੀਪ ਕੰਗ ਨੂੰ ਕਹਿ ਰਹੇ ਹਨ ਕਿ ਕੜਾਹ ਤਿਆਰ ਹੋ ਗਿਆ ਹੈ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ।ਸਮੀਪ ਕੰਗ ਦੇ ਨਾਲ ਪੂਰੀ ਟੀਮ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਬਿੰਨੂ ਢਿੱਲੋਂ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ਅਤੇ ਉੱਥੋਂ ਮਸਤੀ ਭਰੇ ਵੀਡੀਓ ਸਾਂਝੇ ਕਰਦੇ ਰਹਿੰਦੇ । ਸ਼ੂਟਿੰਗ ਦੇ ਨਾਲ-ਨਾਲ ਉਹ ਖਾਣੇ ਦਾ ਸਵਾਦ ਲੈਂਦੇ ਵੀ ਨਜ਼ਰ ਆਉਂਦੇ ਹਨ ਅਤੇ ਅਕਸਰ ਕਿਚਨ ‘ਚ ਹੱਥ ਅਜ਼ਮਾਉਂਦੇ ਦਿਖਾਈ ਦਿੰਦੇ ਹਨ ।
View this post on Instagram