ਆਪਣੀ ਬਚਪਨ ਦੀਆਂ ਯਾਦਾਂ ‘ਚੋਂ ਪੁੱਤਰ ਗੀਤਾਜ਼ ਬਿੰਦਰਖੀਆ ਨੇ ਸਾਂਝੀ ਕੀਤੀ ਆਪਣੇ ਮਰਹੂਮ ਪਿਤਾ ਸੁਰਜੀਤ ਬਿੰਦਰਖੀਆ ਦੇ ਨਾਲ ਇਹ ਖ਼ਾਸ ਤਸਵੀਰ

written by Lajwinder kaur | June 22, 2021

ਪੰਜਾਬੀ ਗਾਇਕ ਗੀਤਾਜ਼ ਬਿੰਦਰਖੀਆ ਦੇ ਨਾਮ ਨਾਲ ਪੰਜਾਬੀ ਸੰਗੀਤ ਜਗਤ ਦੇ ਮਹਾਨ ਗਾਇਕ ਸੁਰਜੀਤ ਬਿੰਦਰਖੀਆ ਦਾ ਨਾਂਅ ਜੁੜਿਆ ਹੋਇਆ ਹੈ। ਗੀਤਾਜ਼ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦਾ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਤੇ ਆਪਣੇ ਪਿਤਾ ਦੇ ਫੈਨਜ਼ ਦੇ ਲਈ ਕੁਝ ਨਾ ਕੁਝ ਸਾਂਝਾ ਕਰਦਾ ਹੀ ਰਹਿੰਦਾ ਹੈ।

singer gitaz image source- instagram
ਹੋਰ ਪੜ੍ਹੋ : ਪਿਉ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਗਾਇਕ ਸਾਰਥੀ ਕੇ ਦਾ ਨਵਾਂ ਗੀਤ ‘JAAN’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ:ਸ਼ਿੰਦੇ ਗਰੇਵਾਲ ਦੇ ਪਟਕਾ ਬੰਨਦੇ ਨਜ਼ਰ ਆਏ ਗਾਇਕ ਦਿਲਜੀਤ ਦੋਸਾਂਝ, ਹਰ ਇੱਕ ਨੂੰ ਖੂਬ ਪਸੰਦ ਆ ਰਹੀ ਹੈ ਇਹ ਤਸਵੀਰ
singer gitaz bindrakhia post image source- instagram
ਗੀਤਾਜ਼ ਬਿੰਦਰਖੀਆ ਨੇ ਆਪਣੀ ਬਚਪਨ ਦੀਆਂ ਯਾਦਾਂ ‘ਚੋਂ ਇੱਕ ਬਹੁਤ ਹੀ ਖ਼ੂਬਸੂਰਤ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਇਹ ਤਸਵੀਰ ਉਨ੍ਹਾਂ ਨੇ ਫਾਦਰਸ ਡੇਅ ਉੱਤੇ ਸ਼ੇਅਰ ਕੀਤੀ ਤੇ ਨਾਲ ਹੀ ਲਿਖਿਆ -Happy Father’s Day Ji ਸਾਰਿਆਂ ਨੂੰ🙏🏼❤️ਪਿਉ -ਪਿਉ ਹੀ ਹੁੰਦਾ ਹੈ🕊Love You Papa❤️ #surjitbindrakhia #gitazbindrakhia’ ।
image of gitaz bindrakhia commnets image source- instagram
ਇਸ ਪੋਸਟ ਉੱਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਮਰਹੂਮ ਸੁਰਜੀਤ ਬਿੰਦਰਖੀਆ ਨੂੰ ਯਾਦ ਕਰ ਰਹੇ ਨੇ।
Gitaz Bindrakhia Latest Punjabi Song 'Gal Baap Di' Released image source- instagram
ਜੇ ਗੱਲ ਕਰੀਏ ਗੀਤਾਜ਼ ਬਿੰਦਰਖੀਆ ਦੀ ਤਾਂ ਇਸ ਸਾਲ ਉਹ ਆਪਣੇ ਨਵੇਂ ਟਰੈਕ ‘ਗੱਲ ਬਾਪ ਦੀ’ ਦੀ ਨਾਲ ਦਰਸ਼ਕਾਂ ਦਾ ਰੁਬਰੂ ਹੋਏ ਸੀ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ। ਦੱਸ ਦਈਏ ਗੀਤਾਜ਼ ਬਿੰਦਰਖੀਆ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਦੀ ਅਗਲੀ ਫ਼ਿਲਮ ‘ਮੋਹ’ ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ । ਖ਼ਬਰਾਂ ਮੁਤਾਬਿਕ ਇਹ ਫ਼ਿਲਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ‘ਤੇ ਅਧਾਰਿਤ ਹੋ ਸਕਦੀ ਹੈ ।

0 Comments
0

You may also like