ਲਤਾ ਮੰਗੇਸ਼ਕਰ ਦਾ ਦਿਹਾਂਤ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ 2022 ‘ਚ ਗੂਗਲ 'ਤੇ ਸਭ ਤੋਂ ਵੱਧ ਕੀਤੀ ਗਈ ਸਰਚ

written by Lajwinder kaur | December 08, 2022 12:44pm

Google's Most Searched Events of 2022: ਹਰ ਸਾਲ, ਲੱਖਾਂ ਘਟਨਾਵਾਂ ਸੁਰਖੀਆਂ ਬਣਾਉਂਦੀਆਂ ਹਨ। ਪਰ ਕੁਝ ਅਜਿਹਾਂ ਘਟਨਾਵਾਂ ਹੁੰਦੀਆਂ ਹਨ, ਜਿਸ ਦੀ ਚਰਚਾ ਦੁਨੀਆ ਭਰ ਵਿੱਚ ਹੁੰਦੀ ਹੈ। ਗੂਗਲ ਵਲੋਂ ਹਰ ਸਾਲ ਦੇ ਅਖੀਰ ’ਚ ਟਾਪ ਸਰਚ ਵਾਲੇ ਸੈਕਸ਼ਨ ਨੂੰ ਜਾਰੀ ਕੀਤਾ ਜਾਂਦਾ ਹੈ।

ਇਸ ਸਾਲ ਵੀ ਵੱਖ-ਵੱਖ ਕੈਟਾਗਿਰੀਜ਼ ਦੀਆਂ ਟਾਪ ਲਿਸਟਾਂ ਗੂਗਲ ਵਲੋਂ ਜਾਰੀ ਕੀਤੀਆਂ ਗਈਆਂ ਹਨ। ਸੂਚੀ ਵਿੱਚ ਮਨੋਰੰਜਨ ਉਦਯੋਗ ਦੇ ਦੋ ਆਈਕਨਾਂ ਦੇ ਨਾਮ ਸ਼ਾਮਲ ਹਨ, ਜੋ ਕਿ ਧਿਆਨ ਦੇਣ ਵਾਲੀ ਗੱਲ ਹੈ। ਲਤਾ ਮੰਗੇਸ਼ਕਰ ਦੇ ਦਿਹਾਂਤ ਤੋਂ ਲੈ ਕੇ ਸਿੱਧੂ ਮੂਸੇਵਾਲਾ ਦੇ ਬੇਵਕਤੀ ਹੋਈ ਮੌਤ ਤੱਕ, ਦੁਨੀਆ ਨੂੰ ਝਟਕਾ ਦੇਣ ਵਾਲੀਆਂ ਵੱਡੀਆਂ ਘਟਨਾਵਾਂ 'ਤੇ ਇੱਕ ਨਜ਼ਰ ਮਾਰੋ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਯਾਦ, ਕਿਹਾ- 'ਸੁਸ਼ਾਂਤ ਆਪਣੇ ਪਸੰਦੀਦਾ...'

Image Source: Twitter

ਭਾਰਤ ਦੇ ਖ਼ਬਰਾਂ ਵਾਲੇ ਸੈਕਸ਼ਨ ਯਾਨੀ ਨਿਊਜ਼ ਇਵੈਂਟਸ ਦੀ ਗੱਲ ਕਰੀਏ ਤਾਂ ਇਸ ਸਾਲ ਨੰਬਰ 1 ’ਤੇ ਲੋਕਾਂ ਨੇ ਲਤਾ ਮੰਗੇਸ਼ਕਰ ਦੇ ਦਿਹਾਂਤ ਦੀਆਂ ਖ਼ਬਰਾਂ ਨੂੰ ਸਰਚ ਕੀਤਾ। ਉਥੇ ਦੂਜੇ ਨੰਬਰ ’ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਦੀਆਂ ਖ਼ਬਰਾਂ ਸਰਚ ਕੀਤੀਆਂ ਗਈਆਂ।

Sidhu Moose Wala's village Musa to observe 'Black Diwali' image source Instagram

ਤੀਜੇ ਨੰਬਰ ’ਤੇ ਭਾਰਤ ’ਚ ਨਿਊਜ਼ ਇਵੈਂਟਸ ਦੇ ਸੈਕਸ਼ਨ ’ਚ ਰੂਸ-ਯੂਕ੍ਰੇਨ ਜੰਗ, ਚੌਥੇ ਨੰਬਰ ’ਤੇ ਯੂ. ਪੀ. ਇਲੈਕਸ਼ਨ ਦੇ ਨਤੀਜੇ, ਪੰਜਵੇਂ ਨੰਬਰ ’ਤੇ ਕੋਵਿਡ-19 ਕੇਸਾਂ ਦੀ ਭਾਰਤ ’ਚ ਗਿਣਤੀ, ਛੇਵੇਂ ਨੰਬਰ ’ਤੇ ਕ੍ਰਿਕੇਟਰ ਸ਼ੇਨ ਵਾਰਨ ਦੀ ਮੌਤ ਦੀ ਖਬਰ, ਸੱਤਵੇਂ ਨੰਬਰ ’ਤੇ ਮਹਾਰਾਣੀ ਐਲੀਜ਼ਾਬੇਥ ਦਾ ਦਿਹਾਂਤ, ਅੱਠਵੇਂ ਨੰਬਰ ’ਤੇ ਬਾਲੀਵੁੱਡ ਗਾਇਕ ਕੇ. ਕੇ. ਦਾ ਦਿਹਾਂਤ, ਨੌਵੇਂ ਨੰਬਰ ’ਤੇ ਹਰ ਘਰ ਤਿਰੰਗਾ ਅਤੇ 10ਵੇਂ ਨੰਬਰ ’ਤੇ ਬੱਪੀ ਲਹਿਰੀ ਦੀ ਮੌਤ ਦੀਆਂ ਖ਼ਬਰਾਂ ਸਰਚ ਕੀਤੀਆਂ ਗਈਆਂ।

From Lata Mangeshkar, KK to Sidhu Moose Wala; music industry lost these gems in 2022 image source Instagram

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ਵਿੱਚ ਚਿੱਟੇ ਦਿਨ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਦੀ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਿਰਫ ਪੰਜਾਬ ਦੇ ਕਲਾਕਾਰਾਂ ਨੇ ਹੀ ਨਹੀਂ, ਸਗੋਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਗਾਇਕਾਂ ਨੇ ਸਿੱਧੂ ਦੀ ਮੌਤ ਉੱਤੇ ਦੁੱਖ ਜਤਾਇਆ ਸੀ।

You may also like