ਅੱਜ ਸ਼ਾਮ ਸੱਜੇਗੀ ਸੁਰਾਂ ਦੀ ਮਹਿਫ਼ਿਲ, ਪੰਜਾਬੀ ਕਲਾਕਾਰ ਲਗਾਉਣਗੇ ਰੌਣਕਾਂ ‘ਵਾਇਸ ਆਫ਼ ਪੰਜਾਬ ਸੀਜ਼ਨ-12’ ਦਾ ਗ੍ਰੈਂਡ ਫਿਨਾਲੇ ‘ਚ

Written by  Lajwinder kaur   |  December 31st 2021 01:30 PM  |  Updated: December 31st 2021 01:30 PM

ਅੱਜ ਸ਼ਾਮ ਸੱਜੇਗੀ ਸੁਰਾਂ ਦੀ ਮਹਿਫ਼ਿਲ, ਪੰਜਾਬੀ ਕਲਾਕਾਰ ਲਗਾਉਣਗੇ ਰੌਣਕਾਂ ‘ਵਾਇਸ ਆਫ਼ ਪੰਜਾਬ ਸੀਜ਼ਨ-12’ ਦਾ ਗ੍ਰੈਂਡ ਫਿਨਾਲੇ ‘ਚ

ਵਾਇਸ ਆਫ ਪੰਜਾਬ -12 (Voice Of Punjab -12) ਦਾ ਗ੍ਰੈਂਡ ਫਿਨਾਲੇ (Grand Finale) ਅੱਜ ਸ਼ਾਮ ਨੂੰ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਪ੍ਰਤੀਭਾਗੀਆਂ ਨੇ ਵੱਖ ਵੱਖ ਰਾਊਂਡ ‘ਚ ਆਪੋ ਆਪਣੀ ਪਰਫਾਰਮੈਂਸ ਵਿਖਾਈ ਸੀ । ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ‘ਚੋਂ ਕਿਹੜਾ ਪ੍ਰਤੀਭਾਗੀ ਵਾਇਸ ਆਫ਼ ਪੰਜਾਬ ਸੀਜ਼ਨ -12 ਦਾ ਟਾਈਟਲ ਜਿੱਤਣ ‘ਚ ਕਾਮਯਾਬ ਹੋਵੇਗਾ ਇਸ ਦਾ ਫੈਸਲਾ ਸ਼ਾਮ ਨੂੰ ਹੋਵੇਗਾ। ਜੀ ਹਾਂ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਤੁਸੀਂ ਪੀਟੀਸੀ ਪੰਜਾਬੀ ‘ਤੇ 6:30 ਵਜੇ ਤੋਂ ਵੇਖ ਸਕੋਗੇ।

ਹੋਰ ਪੜ੍ਹੋ : ਪਰਮੀਸ਼ ਵਰਮਾ ਦੀ ਰਿਸੈਪਸ਼ਨ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਗੀਤ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

VOP

ਪੀਟੀਸੀ ਦੇ ਵਿਹੜੇ ਲੱਗਣਗੀਆਂ ਖੂਬ ਰੌਣਕਾਂ ਕਿਉਂਕਿ ਪੰਜਾਬੀ ਗਾਇਕ ਆਪਣੇ ਸੁਰਾਂ ਦੇ ਨਾਲ ਬੰਨਣਗੇ ਰੰਗ। ਵਾਇਸ ਆਫ਼ ਪੰਜਾਬ ਸੀਜ਼ਨ-12’ ਦੇ ਗ੍ਰੈਂਡ ਫਾਈਨਲ ‘ਚ ਪ੍ਰਸਿੱਧ ਗਾਇਕ ਅਤੇ ਸੰਸਦ ਮੈਂਬਰ ਪਦਮ ਸ਼੍ਰੀ ਹੰਸਰਾਜ ਹੰਸ ਜੀ ਆਪਣੀ ਲਾਈਵ ਪਰਫਾਰਮੈਂਸ ਦੇ ਨਾਲ ਰੰਗ ਬੰਨਣਗੇ। ਇਸ ਤੋਂ ਇਲਾਵਾ ਅਫਸਾਨਾ ਖ਼ਾਨ ,ਸੁਨੰਦਾ ਸ਼ਰਮਾ, ਬਾਲੀਵੁੱਡ ਦੇ ਪਲੇਬੈਕ ਗਾਇਕ ਕਮਲ ਖ਼ਾਨ ਇਸ ਸ਼ਾਮ ਨੂੰ ਆਪਣੇ ਗੀਤਾਂ ਦੇ ਨਾਲ ਰੌਸ਼ਨ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਛੁੱਟੀਆਂ ਦਾ ਅਨੰਦ ਲੈਣ ਤੋਂ ਬਾਅਦ ਬੱਚਿਆਂ ਦੇ ਨਾਲ ਵਾਪਿਸ ਆਈ ਸ਼ਿਲਪਾ ਸ਼ੈੱਟੀ, ਏਅਰਪੋਰਟ ‘ਤੇ ਖੜ੍ਹੀ ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਵੋਟ ਪਾਉਣ ਲਈ ਕਿਹਾ, ਦੇਖੋ ਵਾਇਰਲ ਵੀਡੀਓ

vop 12

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਚੁਣੇ ਗਏ ਇਹ ਪ੍ਰਤੀਭਾਗੀ ਇਸ ਰਿਆਲਟੀ ਸ਼ੋਅ ਦੇ ਜ਼ਰੀਏ ਆਪੋ ਆਪਣੀ ਕਿਸਮਤ ਆਜ਼ਮਾ ਕੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ । ਵਾਇਸ ਆਫ਼ ਪੰਜਾਬ ਨੌਜਾਵਾਨਾਂ ਦੇ ਲਈ ਇੱਕ ਅਜਿਹਾ ਮੰਚ ਸਾਬਿਤ ਹੋ ਰਿਹਾ ਹੈ ਜੋ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਇੱਕ ਬਿਹਤਰੀਨ ਪਲੇਟਫਾਰਮ ਸਾਬਿਤ ਹੋ ਰਿਹਾ ਹੈ । ਇਸ ਮੰਚ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸਿੰਗਰ ਦਿੱਤੇ ਨੇ।  ਸੋ ਦੇਖਣਾ ਨਾ ਭੁੱਲਣਾ 31 ਦਸੰਬਰ ਦਿਨ ਸ਼ੁਕਰਵਾਰ ਯਾਨੀ ਕਿ ਅੱਜ ਸ਼ਾਮ 6:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ਵਾਇਸ ਆਫ ਪੰਜਾਬ ਸੀਜ਼ਨ -12 ਦਾ ਗ੍ਰੈਂਡ ਫਿਨਾਲੇ।

 

 

View this post on Instagram

 

A post shared by PTC Punjabi (@ptcpunjabi)

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network