ਆਪਣੇ ਵਿਆਹ 'ਚ ਲਾੜੀ ਨੂੰ ਦੇਖ ਕੇ ਰੋਣ ਲੱਗ ਪਿਆ ਲਾੜਾ, ਜਾਣੋ ਕੀ ਸੀ ਵਜ੍ਹਾ

written by Lajwinder kaur | November 29, 2022 01:40pm

Groom Breaks Down, viral video: ਭਾਰਤੀ ਵਿਆਹ ਬਹੁਤ ਖ਼ਾਸ ਹੁੰਦੇ ਹਨ। ਮੌਜ-ਮਸਤੀ ਨਾਲ ਭਰੇ ਵਿਆਹਾਂ ਵਿੱਚ ਕਈ ਤਰ੍ਹਾਂ ਦੀਆਂ 'ਰੀਤੀ-ਰਿਵਾਜਾਂ' ਦੇਣ ਨੂੰ ਮਿਲਦੇ ਹਨ। ਜਿਸ ਨਾਲ ਲੋਕ ਹੱਸਣ ਦੇ ਨਾਲ-ਨਾਲ ਰੋਂਦੇ ਵੀ ਹਨ। ਇਹੀ ਕਾਰਨ ਹੈ ਕਿ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ ਅਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਿਆਹ ਦਾ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਲਾੜਾ ਆਪਣੇ ਵਿਆਹ ਦੇ ਮੌਕੇ 'ਤੇ ਰੋਂਦਾ ਨਜ਼ਰ ਆ ਰਿਹਾ ਹੈ। ਲਾੜੀ ਹੀ ਨਹੀਂ, ਕੋਲ ਖੜ੍ਹੇ ਬਾਕੀ ਲੋਕ ਵੀ ਹੈਰਾਨੀ ਨਾਲ ਲਾੜੇ ਨੂੰ ਦੇਖਣ ਲੱਗਦੇ ਹਨ। ਕੁਝ ਦੇਰ ਤੱਕ ਲੋਕ ਸਮਝ ਨਹੀਂ ਸਕੇ ਕਿ ਲਾੜੇ ਨੂੰ ਅਚਾਨਕ ਹੋਇਆ ਕੀ ਹੋ ਗਿਆ?

crying groom image source: twitter

ਹੋਰ ਪੜ੍ਹੋ : ਦੁਪੱਟਾ-ਸੂਟ ‘ਚ ਨਜ਼ਰ ਆਈ ਕੈਟਰੀਨਾ ਕੈਫ, ਅਦਾਕਾਰਾ ਦੀ ਦੇਸੀ ਲੁੱਕ ਦੀ ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼

viral video of groom crying image source: twitter 

ਜਿੱਥੇ ਤੁਸੀਂ ਹੁਣ ਤੱਕ ਲਾੜੀ ਨੂੰ ਆਪਣੇ ਵਿਆਹ ਵਿੱਚ ਰੋਂਦੇ ਹੋਏ ਦੇਖਿਆ ਹੋਵੇਗਾ ਪਰ ਇਸ ਵੀਡੀਓ ਵਿੱਚ ਲਾੜਾ ਆਪਣੇ ਵਿਆਹ ਵਿੱਚ ਰੋਂਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਕਲਿੱਪ 'ਚ ਇੱਕ ਲਾੜਾ ਆਪਣੀ ਲਾੜੀ ਨੂੰ ਸਾਹਮਣੇ ਦੇਖ ਕੇ ਭਾਵੁਕ ਹੋ ਗਿਆ। ਇਸ ਵੀਡੀਓ ਨੂੰ @Gulzar_sahab ਨਾਮ ਦੇ ਯੂਜ਼ਰ ਵੱਲੋਂ ਇੰਸਟਾਗ੍ਰਾਮ 'ਤੇ ਅਪਲੋਡ ਕੀਤਾ ਗਿਆ ਹੈ ਅਤੇ ਇਸ ਨੂੰ ਹੁਣ ਤੱਕ ਵੱਡੀ ਗਿਣਤੀ ਵਿੱਚ ਯੂਜ਼ਰਸ ਦੇਖ ਚੁੱਕੇ ਹਨ।

viral groom video image source: twitter

ਵਾਇਰਲ ਵੀਡੀਓ 'ਚ ਲਾੜਾ ਆਪਣੀ ਲਾੜੀ ਦੇ ਸਟੇਜ 'ਤੇ ਪਹੁੰਚਦੇ ਹੀ ਖੁਸ਼ੀ ਨਾਲ ਰੋਂਦਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਖੂਬਸੂਰਤ ਲਾੜੀ ਸਟੇਜ 'ਤੇ ਆਉਂਦੀ ਹੈ, ਲਾੜਾ ਉਸ ਨੂੰ ਪਿਆਰ ਨਾਲ ਦੇਖਣ ਲੱਗ ਪੈਂਦਾ ਹੈ ਅਤੇ ਭਾਵੁਕ ਹੋ ਜਾਂਦਾ ਹੈ। ਬਾਅਦ ਵਿੱਚ ਉਹ ਆਪਣੀਆਂ ਗੱਲ੍ਹਾਂ ਤੋਂ ਹੰਝੂ ਪੂੰਝਦਾ ਦਿਖਾਈ ਦਿੰਦਾ ਹੈ। ਇਹ ਦੇਖ ਕੇ ਦੁਲਹਨ ਵੀ ਭਾਵੁਕ ਹੋ ਗਈ ਅਤੇ ਲਾੜੇ ਦੇ ਹੰਝੂ ਪੂੰਝਦੀ ਹੋਈ ਨਜ਼ਰ ਆਈ। ਇਹ ਪਿਆਰਾ ਜਿਹਾ ਵੀਡੀਓ ਦੇਖ ਕੇ ਲੋਕ ਵੀ ਭਾਵੁਕ ਹੋ ਗਏ ਅਤੇ ਇਸ ਪਿਆਰੇ ਜਿਹੇ ਜੋੜੇ ਦੀ ਖੂਬ ਤਾਰੀਫ ਕਰ ਰਹੇ ਹਨ।

You may also like