
ਗੁੱਗੂ ਗਿੱਲ (Guggu Gill) ਦੇ ਪੁੱਤਰ ਗੁਰਜੋਤ ਗਿੱਲ (Gurjot Gill) ਦਾ ਵਿਆਹ (Wedding) ਹੋ ਗਿਆ ਹੈ । ਜਿਸ ਦੀ ਇੱਕ ਤਸਵੀਰ ਦਰਸ਼ਨ ਔਲਖ ਨੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਦਰਸ਼ਨ ਔਲਖ ਨੇ ਗੁੱਗੂ ਗਿੱਲ ਨੂੰ ਵਧਾਈ ਦਿੱਤੀ ਹੈ । ਦਰਸ਼ਨ ਔਲਖ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਦਰਸ਼ਨ ਔਲਖ ਗੁੱਗੂ ਗਿੱਲ ਦੇ ਨਾਲ ਖੜੇ ਹੋਏ ਹਨ ਅਤੇ ਉਨ੍ਹਾਂ ਦਾ ਪੁੱਤਰ ਵੀ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ : ਸਰਦੀਆਂ ‘ਚ ਠੰਢ ਤੋਂ ਬਚਣ ਲਈ ਇਨ੍ਹਾਂ ਡਰਿੰਕਸ ਦਾ ਕਰੋ ਇਸਤੇਮਾਲ
ਗੁੱਗੂ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਉਹ ਫ਼ਿਲਮਾਂ ‘ਚ ਲਗਾਤਾਰ ਸਰਗਰਮ ਹਨ । ਉਨ੍ਹਾਂ ਨੇ ਹੁਣ ਪੁੱਤਰ ਦਾ ਵਿਆਹ ਕੀਤਾ ਹੈ ।ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਵਧਾਈ ਦਿੱਤੀ ਹੈ ।
ਹੋਰ ਪੜ੍ਹੋ : ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਕਿਸ ਤਰ੍ਹਾਂ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਲਈ ਕੀਤੀ ਸੀ ਤਿਆਰੀ, ਵੀਡੀਓ ਕੀਤਾ ਸਾਂਝਾ
ਗੁੱਗੂ ਗਿੱਲ ਆਪਣੇ ਦੇਸੀ ਅੰਦਾਜ਼ ਲਈ ਜਾਣੇ ਜਾਂਦੇ ਨੇ । ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਅੱਜ ਤੋਂ 30 ਸਾਲ ਪਹਿਲਾਂ ਉਹ ਜਿਸ ਤਰ੍ਹਾਂ ਦੇ ਵਿਖਾਈ ਦਿੰਦੇ ਸਨ ਅੱਜ ਵੀ ਉਸੇ ਤਰ੍ਹਾਂ ਦਿੱਸਦੇ ਹਨ । ਉਨ੍ਹਾਂ ਦੀ ਫ਼ਿੱਟਨੈੱਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਉਹ ਆਪਣੇ ਦਿਨ ਦੀ ਸ਼ੁਰੂਆਤ ਕਸਰਤ ਤੋਂ ਕਰਦੇ ਨੇ ।

ਇਸ ਲਈ ਉਨ੍ਹਾਂ ਨੇ ਕੋਈ ਜਿੰਮ ਜੁਆਇਨ ਨਹੀਂ ਕੀਤਾ ਬਲਕਿ ਉਹ ਆਪਣੇ ਘਰ 'ਚ ਹੀ ਆਪਣੇ ਵੱਡ ਵਡੇਰਿਆਂ ਵੱਲੋਂ ਵਰਤੀਆਂ ਜਾਣ ਵਾਲੀਆਂ ਮੁਗਲੀਆਂ ਨਾਲ ਵਰਜਿਸ਼ ਕਰਦੇ ਹਨ ।ਇਸ ਤੋਂ ਇਲਾਵਾ ਡੰਡ ਬੈਠਕਾਂ ਅਤੇ ਕੁਝ ਹੋਰ ਦੇਸੀ ਕਸਰਤਾਂ ਕਰਦੇ ਹਨ।
View this post on Instagram