ਗੁਰ ਚਾਹਲ ਤੇ ਅਫਸਾਨਾ ਖ਼ਾਨ ‘ਦਿਲਾ ਹਿੰਮਤ ਕਰ’ ਗੀਤ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | January 09, 2020

10 ਸਾਲ ਜ਼ਿੰਦਗੀ ਵਰਗੇ ਸੈਡ ਸੌਂਗ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਨਾਉਣ ਵਾਲੇ ਗੁਰ ਚਾਹਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਇਸ ਗੀਤ ਨੂੰ ਗੁਰ ਚਾਹਲ ਤੇ ਅਫਸਾਨਾ ਖ਼ਾਨ ਹੋਰਾਂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਹੋਰ ਵੇਖੋ:‘ਸੌਦਾ ਖਰਾ ਖਰਾ’ ਗੀਤ ‘ਚ ਸੁਣਨ ਨੂੰ ਮਿਲ ਰਹੀ ਹੈ ਦਿਲਜੀਤ ਦੋਸਾਂਝ ਤੇ ਸੁਖਬੀਰ ਦੀ ਜੁਗਲਬੰਦੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਕਸ਼ੇ ਦਾ ਨਾਗਿਨ ਡਾਂਸ ਤੇ ਦਿਲਜੀਤ ਦਾ ਭੰਗੜਾ, ਦੇਖੋ ਵੀਡੀਓ ਇਸ ਦਰਦ ਭਰੇ ਗੀਤ ਦੇ ਬੋਲ ਹੈਪੀ ਕੋਟਭਾਈ ਨੇ ਲਿਖੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ। ਇਸ ਗਾਣੇ ਦੇ ਵੀਡੀਓ ਨੂੰ ਡਾਕਟਰ ਡੀ ਨੇ ਅਰਮੇਨੀਆ ਦੇਸ਼ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਉੱਤੇ ਸ਼ੂਟ ਕੀਤਾ ਹੈ। ਇਸ ਗਾਣੇ ‘ਚ ਅਦਾਕਾਰੀ ਵੀ ਖੁਦ ਗੁਰ ਚਾਹਲ ਨੇ ਕੀਤੀ ਹੈ ਤੇ ਵਿਦੇਸ਼ੀ ਮਾਡਲ ਨੇ ਅਦਾਕਾਰੀ ‘ਚ ਸਾਥ ਦਿੱਤਾ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਗੁਰ ਚਾਹਲ ਦੇ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਝਾਂਜਰ ਤੇਰੇ ਪੈਰੀਂ, ਸਾਵਨ ਤੇ 10 ਸਾਲ ਜ਼ਿੰਦਗੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।    

0 Comments
0

You may also like