ਦੇਖੋ ਵੀਡੀਓ: ਗੁਰਬਾਜ਼ ਗਰੇਵਾਲ ਵੀ ਪੱਟਿਆ ਹੋਇਆ ‘Diana’ ਸ਼ੋਅ ਦਾ, ਪਾਪਾ ਗਿੱਪੀ ਗਰੇਵਾਲ ਨੂੰ ਵੀ ਦੇਖਣ ਨਹੀਂ ਦਿੰਦਾ ਟੀਵੀ

written by Lajwinder kaur | February 16, 2022 06:20pm

ਗਿੱਪੀ ਗਰੇਵਾਲ ਦੇ ਛੋਟਾ ਬੇਟੇ ਗੁਰਬਾਜ਼ ਗਰੇਵਾਲ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਨੇ। ਸੋਸ਼ਲ ਮੀਡੀਆ ਉੱਤੇ ਗੁਰਬਾਜ਼ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਜਿਸ ਕਰਕੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਗੁਰਬਾਜ਼ ਦੀਆਂ ਵੀਡੀਓਜ਼ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ। ਹਾਲ ਹੀ ਚ ਗੁਰਬਾਜ਼ ਦਾ ਇੱਕ ਹੋਰ ਨਵਾਂ ਵੀਡੀਓ ਗਾਇਕ ਗਿੱਪੀ ਗਰੇਵਾਲ ਨੇ ਪੋਸਟ ਕੀਤਾ ਹੈ।

ਹੋਰ ਪੜ੍ਹੋ : ਸ਼ਿਖਰ ਧਵਨ ਤੇ ਯੁਜ਼ਵੇਂਦਰ ਚਾਹਲ ਨੇ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਡਾਇਲਾਗ ‘ਨਿੱਬੂ ਖੱਟਾ ਏ’ ‘ਤੇ ਬਣਾਈ ਵੀਡੀਓ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

gurbaaz's lohri

ਇਸ ਵੀਡੀਓ ਨੂੰ ਗਿੱਪੀ ਗਰੇਵਾਲ ਆਪਣੇ ਫੋਨ ਚ ਕੈਦ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਚ ਤੁਸੀਂ ਦੇਖ ਸਕਦੇ ਹੋ ਗੁਰਬਾਜ਼ ਬੈਠ ਕੇ ਟੀਵੀ ਦੇਖ ਰਿਹਾ ਹੈ, ਉਸ ਦੇ ਪਾਪਾ ਯਾਨੀਕਿ ਗਿੱਪੀ ਗਰੇਵਾਲ ਕਹਿੰਦੇ ਨੇ ਕਿ ਉਹ ਡਾਈਨਾ ਡਾਈਨਾ ਦੇਖਦਾ ਰਹਿੰਦਾ ਹੈ। ਪਾਪਾ ਨੂੰ ਫ਼ਿਲਮ ਦੇਖਣ ਦੇ, ਜਿਸ ਤੇ ਗੁਰਬਾਜ਼ ਨੋ ਨੋ ਕਹਿਣ ਲੱਗ ਜਾਂਦਾ ਹੈ। ਵੀਡੀਓ ਚ ਅੱਗੇ ਸ਼ਿੰਦਾ ਵੀ ਨਜ਼ਰ ਆਉਂਦਾ ਹੈ ਜੋ ਕਿ ਆਪਣੇ ਛੋਟੇ ਭਰਾ ਨੂੰ ਗਲੇ ਲਗਾ ਕੇ ਪਿਆਰ ਕਰਦਾ ਹੋਇਆ ਦਿਖਾਈ ਦਿੰਦੇ ਹੈ। ਇਸ ਵੀਡੀਓ ਦੇ ਹੇਠ ਯੂਜ਼ਰ ਆਪ ਆਪਣੇ ਕਮੈਂਟ ਦੇ ਰਹੇ ਨੇ। ਦਰਸ਼ਕਾਂ ਨੂੰ ਗੁਰਬਾਜ਼ ਦਾ ਇਹ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ‘Behri Duniya’ ਗੀਤ ਕਰ ਰਿਹਾ ਹੈ ਭਾਵੁਕ, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਅਦਾਕਾਰੀ ਨੇ ਛੂਹਿਆ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

Satinder Gurbaaz Grewal

ਪਿਛਲੇ ਸਾਲ ਗੁਰਬਾਜ਼ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਸੀ। ਜਿਸ ‘ਚ ਉਹ ਗਾਇਕ ਸਤਿੰਦਰ ਸਰਤਾਜ ਦੇ ਨਾਲ ਨਜ਼ਰ ਆਇਆ ਸੀ। ਇਸ ਤੋਂ ਪਹਿਲਾਂ ਗੁਰਬਾਜ਼ ਉਸ ਸਮੇਂ ਚਰਚਾ ‘ਚ ਆ ਗਿਆ ਸੀ ਜਦੋਂ ਆਮਿਰ ਖ਼ਾਨ ਦੇ ਨਾਲ ਗੁਰਬਾਜ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਦੋ ਸਾਲਾਂ ਗੁਰਬਾਜ਼ ਦੀਆਂ ਵੀਡੀਓਜ਼ ਹਰ ਇੱਕ ਦਾ ਧਿਆਨ ਖਿੱਚਦੀਆਂ ਨੇ। ਸੋਸ਼ਲ ਮੀਡੀਆ ਉੱਤੇ ਗੁਰਬਾਜ਼ ਦੀ ਚੰਗੀ ਫੈਨ ਫਾਲਵਿੰਗ ਹੈ।

 

 

You may also like