ਗੁਰਬਾਜ਼ ਗਰੇਵਾਲ ਨੇ ਬਰਫ਼ੀਲੀ ਵਾਦੀਆਂ ‘ਚ ਮੰਮੀ ਰਵਨੀਤ ਗਰੇਵਾਲ ਨਾਲ ਕੀਤੀ ਖੂਬ ਮਸਤੀ, ਵੇਖੋ ਵੀਡੀਓ

written by Shaminder | October 29, 2022 04:23pm

ਗੁਰਬਾਜ਼ ਗਰੇਵਾਲ (Gurbaaz Grewal)  ਆਪਣੇ ਕਿਊਟ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦੀ ਮੰਮੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗੁਰਬਾਜ਼ ਆਪਣੀ ਮਾਂ ਰਵਨੀਤ ਗਰੇਵਾਲ (Ravneet Grewal) ਦੇ ਨਾਲ ਬਰਫ ‘ਚ ਮਸਤੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।

Ravneet Grewal Image Source : Instagram

ਹੋਰ ਪੜ੍ਹੋ : ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੂੰ ‘Global Inspirational Leader 2022’ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

ਬਰਫੀਲੀ ਵਾਦੀਆਂ ‘ਚ ਰਵਨੀਤ ਗਰੇਵਾਲ ਅਤੇ ਉਨ੍ਹਾਂ ਦਾ ਪੁੱਤਰ ਖੂਬ ਮਸਤੀ ਕਰ ਰਹੇ ਹਨ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਗਿੱਪੀ ਗਰੇਵਾਲ ਦੀ ਫ਼ਿਲਮ ਦਾ ਗੀਤ ‘ਝਾਂਜਰ’ ਵੀ ਚੱਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਵਨੀਤ ਗਰੇਵਾਲ ਨੇ ਗੁਰਬਾਜ਼ ਦੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ।

ਹੋਰ ਪੜ੍ਹੋ : ਗਾਇਕ ਰੌਸ਼ਨ ਪ੍ਰਿੰਸ ਦੀ ਧੀ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਇਨ੍ਹਾਂ ਵਿੱਚੋਂ ਹੀ ਇੱਕ ਤਸਵੀਰ ਸੀ ਜਿਸ ‘ਚ ਗੁਰਬਾਜ਼ ਨੇ ਸਿਰ ‘ਤੇ ਜੂੜਾ ਕੀਤਾ ਹੋਇਆ ਸੀ ।ਇਸ ਤਸਵੀਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਗਿੱਪੀ ਗਰੇਵਾਲ ਦੇ ਤਿੰਨ ਪੁੱਤਰ ਹਨ ਅਤੇ ਤਿੰਨਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਪਰ ਗੁਰਬਾਜ਼ ਬਾਲੀਵੁੱਡ ਸਟਾਰ ਕਿੱਡਜ਼ ਵਾਂਗ ਖੂਬ ਸੁਰਖੀਆਂ ਵਟੋਰਦਾ ਹੈ ।

Ravneet Grewal image From instagram

ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਪਰ ਹੌਲੀ ਹੌਲੀ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋਏ ਅਤੇ ਹੁਣ ਉਨ੍ਹਾਂ ਦਾ ਨਾਮ ਨਾਮੀ ਅਦਾਕਾਰਾਂ ਦੀ ਸੂਚੀ ‘ਚ ਆਉਂਦਾ ਹੈ ।

 

View this post on Instagram

 

A post shared by Gurbaaz Grewal (@thegurbaazgrewal)

You may also like