ਕਿਉਂ ਗੁਰਬਾਜ਼ ਦਾ ਡਰ ਨਾਲ ਹੋਇਆ ਬੁਰਾ ਹਾਲ, ਦੇਖੋ ਇਹ ਵੀਡੀਓ

written by Lajwinder kaur | November 15, 2021

ਦੋ ਸਾਲ ਦੇ ਗੁਰਬਾਜ਼ ਗਰੇਵਾਲ Gurbaaz Grewal ਦਾ ਹਰ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ। ਵੱਡੀ ਗਿਣਤੀ ਚ ਲੋਕ ਗੁਰਬਾਜ਼ ਦੀਆਂ ਵੀਡੀਓਜ਼ ਨੂੰ ਦੇਖਦੇ ਨੇ ਤਾਂਹੀ ਗੁਰਬਾਜ਼ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਹਨ। ਹਾਲ ਹੀ ਚ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਨਾਲ ਗੁਰਬਾਜ਼ ਦੀ ਪਿਆਰੀ ਜਿਹੀ ਵੀਡੀਓ ਸਾਹਮਣੇ ਆਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਪਰ ਹੁਣ ਗੁਰਬਾਜ਼ ਦੀ ਇੱਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

gurbaaz viral video

ਹੋਰ ਪੜ੍ਹੋ : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਵੀ ਹੋਏ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨ, ਇੰਸਟਾ ਸਟੋਰੀ ‘ਚ ਕਿਹਾ- ‘Sidhu MooseWala Love You Man’

ਜੀ ਹਾਂ ਗੁਰਬਾਜ਼ ਦਾ ਜੋ ਨਵਾਂ ਵੀਡੀਓ ਸਾਹਮਣੇ ਆਇਆ ਹੈ, ਇਸ 'ਚ ਉਹ ਡਰ ਦੇ ਨਾਲ ਡਰਿਆ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖ ਸਕਦੇ ਹੋ ਇਸ ਡਰਾਵਣੇ ਖਿਡੌਣੇ ਨੂੰ ਦੇਖ ਕੇ ਗੁਰਬਾਜ਼ ਦੀਆਂ ਚੀਕਾਂ ਨਿਕਲ ਰਹੀਆਂ ਨੇ। ਉਹ ਪਹਿਲਾਂ ਤਾਂ ਇਸ ਖਿਡੌਣੇ ਕੋਲ ਜਾਂਦਾ ਹੈ ਤੇ ਫਿਰ ਡਰ ਦੇ ਮਾਰੇ ਵਾਪਿਸ ਆ ਜਾਂਦਾ ਹੈ। ਅਜਿਹਾ ਉਹ ਬਾਰ-ਬਾਰ ਕਰ ਰਿਹਾ ਹੈ ਅਖੀਰ ਵਿੱਚ ਤਾਂ ਉਹ ਫਰਸ਼ ਉੱਤੇ ਡਿੱਗ ਵੀ ਜਾਂਦਾ ਹੈ। ਪਰ ਦਰਸ਼ਕਾਂ ਨੂੰ ਗੁਰਬਾਜ਼ ਦਾ ਕਿਊਟ ਡਰਿਆ ਹੋਇਆ ਅੰਦਾਜ਼ ਵੀ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Gippy Grewal pp-min (1)

ਅੱਜ ਹੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰਬਾਜ਼ ਦੀਆਂ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਨੇ। ਜਿਸ ‘ਚ ਗੁਰਬਾਜ਼ ਗਰੇਵਾਲ ਪ੍ਰਸਿੱਧ ਕਥਾਵਾਚਕ ਪਿੰਦਰਪਾਲ ਸਿੰਘ ਜੀ (Bhai Pinderpal Singh ji ) ਦੇ ਨਾਲ ਨਜ਼ਰ ਆ ਰਿਹਾ ਹੈ । ਇਹ ਤਸਵੀਰਾਂ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਗੁਰਬਾਜ਼ ਬਹੁਤ ਹੀ ਐਕਟਿਵ ਅਤੇ ਕਿਊਟ ਸਟਾਰ ਕਿਡ ਹੈ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਉਹ ਸ਼ਿੰਦੇ ਗਰੇਵਾਲ ਦੇ ਗੀਤ ‘ਚ ਵੀ ਅਦਾਕਾਰੀ ਕਰਦਾ ਹੋਇਆ ਨਜ਼ਰ ਆਇਆ ਸੀ। ਪਿਛਲੇ ਸਾਲ ਆਮਿਰ ਖ਼ਾਨ ਦੇ ਨਾਲ ਗੁਰਬਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਪਾਣੀ ਚ ਮਧਾਣੀ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਹਨ। ਇਹ ਫ਼ਿਲਮ ਬਾਕਸ ਆਫਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ ।

 

 

View this post on Instagram

 

A post shared by Gurbaaz Grewal (@thegurbaazgrewal)

You may also like